ਏਸ਼ੀਆਈ ਖੇਡਾਂ 2023 : ਭਾਰਤੀ ਜੋੜੀ ਸਾਤਵਿਕ-ਚਿਰਾਗ ਨੇ ਬੈਡਮਿੰਟਨ 'ਚ ਇਤਿਹਾਸਕ ਸੋਨ ਤਮਗਾ ਜਿੱਤਿਆ

10/07/2023 2:47:43 PM

ਸਪੋਰਟਸ ਡੈਸਕ- ਏਸ਼ੀਆਈ ਖੇਡਾਂ ਵਿੱਚ ਭਾਰਤ ਨੇ ਇੱਕ ਹੋਰ ਸੋਨ ਤਗ਼ਮਾ ਜਿੱਤ ਲਿਆ ਹੈ। ਚਿਰਾਗ ਸ਼ੈੱਟੀ ਅਤੇ ਸਾਤਵਿਕ ਸਾਈਰਾਜ ਰੈਂਕੀਰੈੱਡੀ ਦੀ ਭਾਰਤੀ ਜੋੜੀ ਨੇ ਬੈਡਮਿੰਟਨ ਪੁਰਸ਼ ਡਬਲਜ਼ ਦੇ ਫਾਈਨਲ ਵਿੱਚ ਸੋਨ ਤਗ਼ਮਾ ਜਿੱਤ ਲਿਆ ਹੈ। ਸੋਨ ਤਗਮੇ ਦੇ ਮੁਕਾਬਲੇ ਵਿੱਚ ਭਾਰਤੀ ਜੋੜੀ ਨੇ ਕਿਮ ਵੋਂਗ ਅਤੇ ਚੋਈ ਸੋਲ ਦੀ ਕੋਰੀਆਈ ਜੋੜੀ ਨੂੰ ਹਰਾਇਆ। ਏਸ਼ੀਆਈ ਖੇਡਾਂ ਦੇ ਇਤਿਹਾਸ ਵਿੱਚ ਬੈਡਮਿੰਟਨ ਵਿੱਚ ਭਾਰਤ ਦਾ ਇਹ ਪਹਿਲਾ ਸੋਨ ਤਮਗਾ ਹੈ। ਹਾਲਾਂਕਿ ਭਾਰਤੀ ਜੋੜੀ ਨੂੰ ਸੋਨ ਤਮਗਾ ਜਿੱਤਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਪਈ। 

ਇਹ ਵੀ ਪੜ੍ਹੋ : ਏਸ਼ੀਆਈ ਖੇਡਾਂ 'ਚ ਭਾਰਤ ਨੂੰ ਮਿਲਿਆ 100ਵਾਂ ਤਮਗਾ, ਮਹਿਲਾ ਕਬੱਡੀ ਟੀਮ ਨੇ ਜਿੱਤਿਆ ਸੋਨਾ

ਖੇਡ ਦੇ ਇਕ ਸਮੇਂ ਉਹ ਕੋਰੀਆਈ ਜੋੜੀ ਤੋਂ ਪਛੜ ਰਹੇ ਸਨ ਪਰ ਸਾਤਵਿਕ-ਚਿਰਾਗ ਨੇ ਜ਼ਬਰਦਸਤ ਵਾਪਸੀ ਕੀਤੀ ਅਤੇ ਸਕੋਰ 13-13 ਨਾਲ ਬਰਾਬਰ ਕਰ ਦਿੱਤਾ। ਹਾਲਾਂਕਿ ਇਸ ਤੋਂ ਬਾਅਦ ਸਾਤਵਿਕ-ਚਿਰਾਗ ਦੀ ਜੋੜੀ ਨੇ ਜ਼ਬਰਦਸਤ ਖੇਡ ਦਿਖਾਈ ਅਤੇ ਕੋਰੀਆਈ ਜੋੜੀ ਨੂੰ ਕੋਈ ਮੌਕਾ ਨਹੀਂ ਦਿੱਤਾ ਅਤੇ ਪਹਿਲੀ ਗੇਮ 21-18 ਨਾਲ ਜਿੱਤ ਲਈ।

ਜ਼ਿਕਰਯੋਗ ਹੈ ਕਿ ਸਾਤਵਿਕ-ਚਿਰਾਗ ਦੀ ਜੋੜੀ ਨੇ ਪਿਛਲੇ ਦੋਨਾਂ ਮੈਚਾਂ ਵਿੱਚ ਕੋਰੀਆਈ ਜੋੜੀ ਚੋਈ ਸੋਲ-ਕਿਮ ਵੋਂਗ ਨੂੰ ਹਰਾਇਆ ਸੀ। ਇਸ ਸਾਲ ਮਲੇਸ਼ੀਆ ਓਪਨ 'ਚ ਭਾਰਤੀ ਜੋੜੀ ਨੇ ਕੋਰੀਆਈ ਜੋੜੀ ਨੂੰ 21-16 ਅਤੇ 21-13 ਨਾਲ ਹਰਾਇਆ ਸੀ ਅਤੇ ਇਸ ਤੋਂ ਪਹਿਲਾਂ ਫ੍ਰੈਂਚ ਓਪਨ 2022 'ਚ ਵੀ ਉਨ੍ਹਾਂ ਨੂੰ ਸੈਮੀਫਾਈਨਲ 'ਚ 21-18, 21-14 ਨਾਲ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ ਸੀ।

ਇਹ ਵੀ ਪੜ੍ਹੋ : ਪਾਕਿ ਮੀਡੀਆ ਨੂੰ ਵੀਜ਼ਾ ਦੇਣਾ BCCI ਦਾ ਕੰਮ, ਉਹ ਕੋਸ਼ਿਸ਼ ਕਰ ਰਿਹੈ : ICC

ਭਾਰਤੀ ਜੋੜੀ ਨੇ ਦੂਜੇ ਸੈੱਟ 'ਚ ਵੀ ਕਰਾਸ ਕੋਰਟ 'ਤੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਕੋਰੀਆਈ ਜੋੜੀ ਨੇ ਵਾਪਸੀ ਦੀ ਪੂਰੀ ਕੋਸ਼ਿਸ਼ ਕੀਤੀ ਅਤੇ ਨੈੱਟ 'ਤੇ ਅੰਕ ਬਣਾਏ। ਪਰ ਸਾਤਵਿਕ-ਚਿਰਾਗ ਨੇ ਆਪਣਾ ਹੌਂਸਲਾ ਨਹੀਂ ਗੁਆਇਆ ਅਤੇ ਆਪਣੀ ਹਮਲਾਵਰ ਖੇਡ ਜਾਰੀ ਰੱਖੀ ਅਤੇ ਸਿੱਧੇ ਸੈੱਟਾਂ ਵਿੱਚ ਦੂਜੀ ਗੇਮ ਜਿੱਤ ਲਈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
 

Tarsem Singh

This news is Content Editor Tarsem Singh