ਏਸ਼ੀਆ ਕੱਪ : ਫਾਈਨਲ ਮੈਚ ਜਿੱਤਣ 'ਤੇ ਰਾਣੀ ਨੇ ਜਿੱਤ ਦਾ ਸਿਹਰਾ ਦਿੱਤਾ ਇਸ ਖਿਡਾਰਨ ਨੂੰ

11/06/2017 12:57:09 AM

ਨਵੀਂ ਦਿੱਲੀ— ਭਾਰਤੀ ਮਹਿਲਾ ਹਾਕੀ ਟੀਮ ਨੇ ਐਤਵਾਰ ਨੂੰ ਵਿਸ਼ਵ ਕੱਪ ਜਿੱਤ ਕੇ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਤੇ ਕਪਤਾਨ ਰਾਣੀ ਨੇ ਕਿਹਾ ਕਿ ਟੀਮ ਦੇ ਲਈ ਮੈਰਿਟ ਦੇ ਅਧਾਰ 'ਤੇ ਇਸ ਵੱਡੇ ਟੂਰਨਾਮੈਂਟ 'ਚ ਜਗ੍ਹਾਂ ਬਣਾਉਣਾ ਮਹੱਤਵਪੂਰਨ ਹੈ। ਰਾਣੀ ਨੇ ਭਾਰਤ ਦੀ ਚੀਨ 'ਤੇ ਫਾਈਨਲ 'ਚ ਪੇਨਲਟੀ ਸ਼ੂਟਆਊਟ 'ਚ 5-4 ਨਾਲ ਜਿੱਤ ਤੋਂ ਬਾਅਦ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਅਸੀਂ ਏਸ਼ੀਆ ਕੱਪ ਜਿੱਤਣ ਤੇ ਮੈਰਿਟ ਦੇ ਅਧਾਰ 'ਤੇ ਅਗਲੇ ਸਾਲ ਦੇ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ 'ਚ ਬਹੁਤ ਖੁਸ਼ ਹਾਂ। ਭਾਰਤ ਨੇ ਇਸ ਤਰ੍ਹਾਂ ਨਾਲ 13 ਸਾਲ ਬਾਅਦ ਏਸ਼ੀਆ ਕੱਪ ਜਿੱਤਿਆ ਹੈ। 
ਮਹਿਲਾ ਏਸ਼ੀਆ ਕੱਪ : 13 ਸਾਲ ਦਾ ਇੰਤਜ਼ਾਰ, ਇਸ ਤਰ੍ਹਾਂ ਰਿਹਾ ਭਾਰਤੀ ਟੀਮ ਦਾ ਖਿਤਾਬੀ ਸਫਰ
ਰਾਣੀ ਨੇ ਕਿਹਾ ਕਿ ਸਾਡੀ ਟੀਮ 'ਚ ਕਈ ਯੁਵਾ ਖਿਡਾਰੀ ਹਨ ਜਿਨ੍ਹਾਂ ਨੇ ਇੰਨ੍ਹੇ ਵੱਡੇ ਪੱਧਰ 'ਤੇ ਜ਼ਜਬਾ ਦਿਖਾਇਆ। ਟੀਮ ਨੇ ਚੀਨ ਨੂੰ ਵਧੀਆ ਚੁਣੌਤੀ ਦਿੱਤੀ। ਚੀਨ ਨੇ ਵੀ ਵਧੀਆ ਖੇਡ ਦਿਖਾਇਆ ਤੇ ਮੈਚ ਪੇਨਲਟੀ ਸ਼ੂਟਆਊਟ ਤਕ ਪਹੁੰਚ ਗਿਆ।
ਉਨ੍ਹਾਂ ਨੇ ਕਿਹਾ ਕਿ ਉੱਚ ਪੱਧਰ 'ਤੇ ਮੁਕਾਬਲਾ ਸੀ ਤੇ ਅਸੀਂ ਮੈਚ 'ਚ ਕਿਸੇ ਵੀ ਸਮੇਂ ਢਿੱਲ ਨਹੀਂ  ਵਰਤੀ। ਸਵਿਤਾ ਨੇ ਸਡਨ ਡੇਥ 'ਚ ਸ਼ਾਨਦਾਰ ਬਚਾਅ ਕੀਤਾ ਤੇ ਮੈਨੂੰ ਖੁਸ਼ੀ ਹੈ ਕਿ ਮੈਂ ਸਡਨ ਡੇਥ 'ਚ ਗੋਲ ਕਰਨ 'ਚ ਸਫਲ ਰਹੀ।