Asia Cup 2022 : ਵਿਰਾਟ ਕੋਹਲੀ ਦਾ ਅਰਧ ਸੈਂਕੜਾ, ਭਾਰਤ ਨੇ ਪਾਕਿ ਨੂੰ ਦਿੱਤਾ 182 ਦੌੜਾਂ ਦਾ ਟੀਚਾ

09/04/2022 9:34:51 PM

ਸਪੋਰਟਸ ਡੈਸਕ- ਏਸ਼ੀਆ ਕੱਪ 2022 ਕ੍ਰਿਕਟ ਟੂਰਨਾਮੈਂਟ ਦੇ ਸੁਪਰ ਫੋਰ ਦਾ ਦੂਜਾ ਮੈਚ ਅੱਜ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਭਾਰਤ ਤੇ ਪਾਕਿਸਤਾਨ ਦਰਮਿਆਨ ਖੇਡਿਆ ਜਾ ਰਿਹਾ ਹੈ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਨਿਰਧਾਰਤ 20 ਓਵਰਾਂ 'ਚ ਵਿਰਾਟ ਕੋਹਲੀ ਦੀਆਂ ਸ਼ਾਨਦਾਰ 60 ਦੌੜਾਂ  ਦੀ ਬਦੌਲਤ 7 ਵਿਕਟਾਂ ਦੇ ਨੁਕਸਾਨ 'ਤੇ 181 ਦੌੜਾ ਬਣਾਈਆਂ। ਇਸ ਤਰ੍ਹਾਂ ਭਾਰਤ ਨੇ ਪਾਕਿਸਤਾਨ ਨੂੰ ਜਿੱਤ ਲਈ 182 ਦੌੜਾਂ ਦਾ ਟੀਚਾ ਦਿੱਤਾ। 

Koo App
Nobody drops a catch on purpose. The one who ends up dropping one (mistakenly)…especially in a game against Pakistan is the one who’s hurt the most. Anyone who’s having a go at young Arshdeep is doing a huge disservice to this game and exposing their own understanding or the lack of it. #AakashVani
 
- Aakash Chopra (@cricketaakash) 5 Sep 2022

ਭਾਰਤ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ 28 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋਇਆ। ਰੋਹਿਤ ਨੂੰ ਹੈਰਿਸ ਰਊਫ ਵਲੋਂ ਆਊਟ ਕੀਤਾ ਗਿਆ। ਰੋਹਿਤ ਨੇ ਆਪਣੀ ਪਾਰੀ ਦੇ ਦੌਰਾਨ 3 ਚੌਕੇ ਤੇ 2 ਛੱਕੇ ਲਾਏ।ਭਾਰਤ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਕੇ. ਐੱਲ. ਰਾਹੁਲ 1 ਚੌਕਾ ਤੇ 2 ਛੱਕਿਆਂ ਦੀ ਮਦਦ ਨਾਲ 28 ਦੌੜਾਂ ਬਣਾ ਆਊਟ ਹੋਇਆ। ਕੇ. ਐੱਲ. ਰਾਹੁਲ ਨੂੰ ਸ਼ਾਦਾਬ ਖਾਨ ਨੇ ਆਊਟ ਕੀਤਾ। 

ਇਹ ਵੀ ਪੜ੍ਹੋ : Asia Cup 2022 : ਸ਼੍ਰੀਲੰਕਾ ਨੇ ਅਫਗਾਨਿਸਤਾਨ ਨੂੰ 4 ਵਿਕਟਾਂ ਨਾਲ ਹਰਾਇਆ

Koo App
जब दीपक हुड्डा को पाकिस्तान के खिलाफ खेला गया था तो रोही और द्रविड़ को किस आधार पर जवाब देने की जरूरत थी जब पाक के पास लेफ्ट और राइट कॉम्बिनेशन था, भारत के प्रमुख गेंदबाज रन बना रहे थे। अनुचित। भारत केवल एशिया उल जीतेगा यदि उचित संयोजन आज खेला जाता है तो पाकिस्तान की बल्लेबाजी ने दिखाया कि भारतीय अनुभव और विकेट लेने वाले गेंदबाजों की कमी है।
 
- Danish kaneria (@kan_261) 5 Sep 2022

ਭਾਰਤ ਦੀ ਤੀਜੀ ਵਿਕਟ ਸੂਰਯਕੁਮਾਰ ਯਾਦਵ ਦੇ ਤੌਰ 'ਤੇ ਡਿੱਗੀ। ਸੂਰਯਕੁਮਾਰ ਯਾਦਵ 13 ਦੌੜਾਂ ਬਣਾ ਨਵਾਜ ਦਾ ਸ਼ਿਕਾਰ ਬਣ ਕੇ ਪਵੇਲੀਅਨ ਪਰਤ ਗਏ। ਭਾਰਤ ਦੀ ਚੌਥੀ ਵਿਕਟ ਰਿਸ਼ਭ ਪੰਤ ਦੇ ਤੌਰ 'ਤੇ ਡਿੱਗੀ। ਪੰਤ 14 ਦੌੜਾਂ ਬਣਾ ਸ਼ਾਦਾਬ ਵਲੋਂ ਆਊਟ ਹੋਏ। ਹਾਰਦਿਕ ਪੰਡਯਾ ਆਪਣਾ ਖਾਤਾ ਵੀ ਨਾ ਖੋਲ ਸਕੇ ਤੇ ਸਿਫਰ ਦੇ ਸਕੋਰ 'ਤੇ ਪਵੇਲੀਅਨ ਪਰਤ ਗਏ। ਦੀਪਕ ਹੁੱਡਾ 16 ਦੌੜਾਂ ਬਣਾ ਤੇ ਆਊਟ ਹੋਏ ਤੇ ਪਵੇਲੀਅਨ ਪਰਤ ਗਏ। ਵਿਰਾਟ ਕੋਹਲੀ 60 ਦੌੜਾਂ ਬਣਾ ਆਸਿਫ ਅਲੀ ਵਲੋਂ ਰਨਆਊਟ ਹੋਏ। ਪਾਕਿਸਤਾਨ ਵਲੋਂ ਨਸੀਮ ਸ਼ਾਹ ਨੇ 1, ਮੁਹੰਮਦ ਹਸਨੈਨ ਨੇ 1, ਹੈਰਿਸ ਰਊਫ ਨੇ 1 ਮੁਹੰਮਦ ਨਵਾਜ਼ ਨੇ 1 ਤੇ ਸ਼ਾਦਾਬ ਖ਼ਾਨ ਨੇ 2 ਵਿਕਟਾਂ ਲਈਆਂ।

ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ ਜਿਹੀ ਪ੍ਰਤੀਯੋਗਿਤਾ 'ਚ ਹਿੱਸਾ ਨਾ ਲੈ ਸਕਣਾ ਨਿਰਾਸ਼ਾਜਨਕ : ਨਵਜੋਤ

ਹੈੱਡ ਟੂ ਹੈੱਡ

ਏਸ਼ੀਆ ਕੱਪ 'ਚ ਭਾਰਤ ਤੇ ਪਾਕਿਸਤਾਨ ਦਰਮਿਆਨ ਹੁਣ ਤਕ ਕੁਲ 10 ਮੈਚ ਖੇਡੇ ਗਏ ਹਨ। ਜਿਨ੍ਹਾਂ 'ਚੋਂ ਭਾਰਤ ਕੁਲ 8 ਵਾਰ ਜਿੱਤਿਆ ਜਦਕਿ ਪਾਕਿਸਤਾਨ ਨੇ 2 ਵਾਰ ਜਿੱਤ ਹਾਸਲ ਕੀਤੀ ਹੈ।

ਦੋਵੇਂ ਦੇਸ਼ਾਂ ਦੀਆਂ ਪਲੇਇੰਗ ਇਲੈਵਨ

ਭਾਰਤ : ਕੇ. ਐੱਲ. ਰਾਹੁਲ, ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਸੂਰਯਕੁਮਾਰ ਯਾਦਵ, ਰਿਸ਼ਭ ਪੰਤ (ਵਿਕਟਕੀਪਰ), ਦੀਪਕ ਹੁੱਡਾ, ਹਾਰਦਿਕ ਪੰਡਯਾ, ਭੁਵਨੇਸ਼ਵਰ ਕੁਮਾਰ, ਰਵੀ ਬਿਸ਼ਨੋਈ, ਯੁਜਵੇਂਦਰ ਚਾਹਲ, ਅਰਸ਼ਦੀਪ ਸਿੰਘ

ਪਾਕਿਸਤਾਨ : ਮੁਹੰਮਦ ਰਿਜ਼ਵਾਨ (ਵਿਕਟਕੀਪਰ), ਬਾਬਰ ਆਜ਼ਮ (ਕਪਤਾਨ), ਫਖਰ ਜ਼ਮਾਨ, ਖੁਸ਼ਦਿਲ ਸ਼ਾਹ, ਇਫਤਿਖਾਰ ਅਹਿਮਦ, ਸ਼ਾਦਾਬ ਖਾਨ, ਆਸਿਫ ਅਲੀ, ਮੁਹੰਮਦ ਨਵਾਜ਼, ਹੈਰਿਸ ਰਾਊਫ, ਮੁਹੰਮਦ ਹਸਨੈਨ, ਨਸੀਮ ਸ਼ਾਹ

ਇਹ ਵੀ ਪੜ੍ਹੋ : ਸੇਰੇਨਾ ਵਿਲੀਅਮਸ ਨੇ ਟੈਨਿਸ ਨੂੰ ਕਿਹਾ ਅਲਵਿਦਾ, ਹੋਈ ਭਾਵੁਕ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh