ਅਸ਼ਵਿਨ ਨੇ ਸ਼ੇਅਰ ਕੀਤਾ ਡੀ. ਆਰ. ਐੱਸ. ਦਾ ਸਭ ਤੋਂ ਮਜ਼ੇਦਾਰ ਵੀਡੀਓ

06/01/2020 2:33:45 AM

ਨਵੀਂ ਦਿੱਲੀ- ਲਾਕਡਾਊਨ ਦੀ ਵਜ੍ਹਾ ਨਾਲ ਭਾਰਤੀ ਖਿਡਾਰੀ ਕ੍ਰਿਕਟ ਤਾਂ ਨਹੀਂ ਖੇਡ ਰਹੇ ਪਰ ਘਰ ਰਹਿ ਕੇ ਸੋਸ਼ਲ ਮੀਡੀਆ 'ਤੇ ਪੂਰੇ ਮਜ਼ੇ ਕਰ ਰਹੇ ਹਨ। ਭਾਰਤੀ ਦਿੱਗਜ ਸਪਿਨਰ ਰਵੀਚੰਦਰਨ ਅਸ਼ਵਿਨ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ। ਅਸ਼ਵਿਨ ਇੰਸਟਾਗ੍ਰਾਮ 'ਤੇ ਆਪਣੇ ਸਾਥੀ ਕ੍ਰਿਕਟਰਾਂ ਨਾਲ ਲਗਾਤਾਰ ਲਾਈਵ ਚੈਟ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਅਸ਼ਵਿਨ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਪਿੰਡ ਦੇ ਬੱਚੇ ਕ੍ਰਿਕਟ ਖੇਡ ਰਹੇ ਹਨ ਤੇ ਨਾਲ ਹੀ ਡੀ. ਆਰ. ਐੱਸ. ਲੈਣ ਦਾ ਅਲੱਗ ਤਰੀਕਾ ਵੀ ਕੱਢਿਆ ਹੈ, ਜਿਸ ਨੂੰ ਦੇਖ ਕੇ ਅਸ਼ਵਿਨ ਹਾਸਾ ਨਹੀਂ ਰੋਕ ਪਾ ਰਹੇ ਹਨ। ਅਸ਼ਵਿਨ ਨੇ ਵੀਡੀਓ ਨੂੰ ਸ਼ੇਅਰ ਕੀਤਾ ਤੇ ਲਿਖਿਆ ਕਿ - 'ਮੈਂ ਆਪਣਾ ਹਾਸਾ ਨਹੀਂ ਰੋਕ ਪਾ ਰਿਹਾ ਹਾਂ, ਮੈਨੂੰ ਨਹੀਂ ਪਤਾ ਕੀ ਕੈਪਸ਼ਨ ਦੇਣੀ ਚਾਹੀਦੀ'। ਅਸ਼ਵਿਨ ਨੇ ਵੀਡੀਓ ਨੂੰ ਜਿਵੇਂ ਹੀ ਸ਼ੇਅਰ ਕੀਤਾ ਸੋਸ਼ਲ ਮੀਡੀਆ 'ਤੇ ਵੀ ਲੋਕਾਂ ਦੀ ਪ੍ਰਤੀਕਿਰਿਆ ਬਿਲਕੁਲ ਉਸ ਤਰ੍ਹਾਂ ਦੀ ਹੀ ਰਹੀ ਜਿਵੇਂ ਅਸ਼ਵਿਨ ਹੈ। ਫੈਂਸ ਵੀ ਇਸ ਵੀਡੀਓ ਨੂੰ ਦੇਖ ਕੇ ਹੱਸ ਰਹੇ ਹਨ।

 

 

 
 
 
 
 
View this post on Instagram
 
 
 
 
 
 
 
 
 

😂😂😂😂.. can’t get over this.. don’t know how to caption it either.

A post shared by Stay Indoors India 🇮🇳 (@rashwin99) on May 30, 2020 at 3:39am PDT

Gurdeep Singh

This news is Content Editor Gurdeep Singh