ਬਟਲਰ ਦੇ ''ਵਿਵਾਦਿਤ ਰਨ ਆਊਟ'' ''ਤੇ ਅਸ਼ਵਿਨ ਨੇ ਰੱਖਿਆ ਆਪਣਾ ਪੱਖ

03/26/2019 2:05:23 AM

ਜੈਪੁਰ— ਸਵਾਈ ਮਾਨ ਸਿੰਘ ਸਟੇਡੀਅਮ 'ਚ ਕਿੰਗਜ਼ ਇਲੈਵਨ ਪੰਜਾਬ ਤੇ ਰਾਜਸਥਾਨ ਰਾਇਲਜ਼ ਵਿਚਾਲੇ ਖੇਡੇ ਗਏ ਮੈਚ ਦੇ ਦੌਰਾਨ ਅਸ਼ਵਿਨ ਦਾ ਬਟਲਰ ਦਾ 'ਰਨ ਆਊਟ ਕਰਨਾ' ਵਿਵਾਦਾਂ 'ਚ ਰਿਹਾ। ਉਸ ਸਮੇਂ ਰਨ ਆਊਟ 'ਤੇ ਰਾਜਸਥਾਨ ਦੇ ਕਪਤਾਨ ਅਜਿੰਕਿਆ ਰਹਾਣੇ ਨਾਰਾਜ਼ ਦਿੱਖੇ। ਇਸ ਦੌਰਾਨ ਮੈਚ ਖਤਮ ਹੋਣ ਤੋਂ ਬਾਅਦ ਅਸ਼ਵਿਨ ਨੇ ਇਸ 'ਤੇ ਵੱਖਰੀ ਹੀ ਪ੍ਰਤੀਕ੍ਰਿਆ ਦਿੱਤੀ। ਅਸ਼ਵਿਨ ਨੇ ਕਿਹਾ ਕਿ ਅਸਲ 'ਚ ਉਸ ਘਟਨਾ ਦੇ ਲਈ ਕੋਈ ਤਰਕ ਨਹੀਂ ਹੈ ਤੇ ਇਹ ਬਹੁਤ ਆਰਾਮਦਾਇਕ ਹੈ। ਮੈਂ ਗੇਂਦਬਾਜ਼ੀ ਕਰਵਾਉਣ ਦੇ ਸਮੇਂ ਐਕਸ਼ਨ 'ਚ ਨਹੀਂ ਆਇਆ ਸੀ ਕਿ ਉਸਨੇ (ਬਟਲਰ) ਕ੍ਰੀਜ਼ ਛੱਡ ਦਿੱਤੀ। ਜਿੱਥੇ ਤਕ ਰਨ ਆਊਟ ਦੀ ਗੱਲ ਹੈ ਤਾਂ ਇਹ ਹਮੇਸ਼ਾ ਮੇਰਾ ਕੰਮ ਰਿਹਾ ਹੈ। ਅੱਧੀ ਕ੍ਰੀਜ਼ ਮੇਰੇ ਕੋਲ ਸੀ। ਮੈਂ ਅਜੇ ਕ੍ਰੀਜ਼ 'ਤੇ ਵੀ ਨਹੀਂ ਸੀ ਤੇ ਉਹ (ਬਟਲਰ) ਮੈਨੂੰ ਬਿਨ੍ਹਾਂ ਦੇਖੇ ਕ੍ਰੀਜ਼ ਛੱਡ ਗਿਆ ਪਰ ਮੈਂ ਨਿਸ਼ਚਿਤ ਰੂਪ ਨਾਲ ਸੋਚਦਾ ਹਾਂ ਕਿ ਉਹ ਖੇਡ ਬਦਲਣ ਵਾਲਾ ਮੋਂਮੇਂਟ ਸੀ।
ਅਸ਼ਵਿਨ ਦੇ ਇਸ ਦੌਰਾਨ ਧੀਮੀ ਪਿੱਚ 'ਤੇ ਆਪਣੀ ਗੱਲ ਕਰਦਿਆ ਹੋਇਆ ਕਿਹਾ ਕਿ ਸਾਰੇ ਜਾਣਦੇ ਹਨ ਕਿ 6 ਓਵਰਾਂ ਤੋਂ ਬਾਅਦ ਇਹ ਧੀਮੀ ਹੋ ਜਾਂਦੀ ਹੈ ਤੇ ਗੇਂਦਬਾਜ਼ਾਂ ਦੇ ਲਈ ਧੋੜਾ ਮੁਸ਼ਕਿਲ ਹੁੰਦਾ ਹੈ। ਗੇਂਦਬਾਜ਼ਾਂ ਨੂੰ ਜਿੱਤ ਦਾ ਸਿਹਰਾ, ਜਿਨ੍ਹਾਂ ਨੇ ਵਧੀਆ ਗੇਂਦਬਾਜ਼ੀ ਕੀਤੀ। ਮੈਂ ਆਪਣੀ ਗੇਂਦਬਾਜ਼ੀ 'ਚ ਬਦਲਾਅ 'ਤੇ ਕੰਮ ਕਰ ਰਿਹਾ ਹਾਂ, ਇਸ ਲਈ ਮੈਂ ਬਹੁਤ ਖੁਸ਼ ਹਾਂ ਕਿ ਸਾਨੂੰ ਜਿੱਤ ਹਾਸਲ ਹੋਈ। ਅਸ਼ਵਿਨ ਨੇ ਕਿਹਾ ਕਿ ਸ਼ਮੀ ਦੀ ਵਧੀਆ ਫਰਾਮ ਤੇ ਅੰਕਿਤ ਦੀ ਗੇਂਦਬਾਜ਼ੀ ਨੇ ਸਾਨੂੰ ਖੇਡ 'ਚ ਵਾਪਸੀ ਕਰਵਾਉਣ ਦੀ ਤਾਕਤ ਦਿੱਤੀ। ਸੈਮ ਦੇ ਲਈ ਗੇਂਦਬਾਜ਼ੀ 'ਚ ਇਹ ਬੁਰਾ ਦਿਨ ਸੀ ਪਰ ਸਾਨੂੰ ਉਮੀਦ ਹੈ ਕਿ ਉਹ ਜਲਦੀ ਵਾਪਸੀ ਕਰੇਗਾ।

Gurdeep Singh

This news is Content Editor Gurdeep Singh