ਦਿੱਲੀ ਤੋਂ ਮਿਲੀ ਹਾਰ ਮਗਰੋਂ ਅਸ਼ਵਿਨ 'ਤੇ ਲੱਗਾ ਲੱਖਾਂ ਦਾ ਜੁਰਮਾਨਾ

04/21/2019 11:30:40 AM

ਸਪੋਰਟਸ ਡੈਸਕ— ਦਿੱਲੀ ਕੈਪਿਟਲਸ ਤੇ ਆਈ ਪੀ ਐੱਲ 2019 ਦੇ ਮੁਕਾਬਲੇ ਸ਼ਨਿਵਾਰ ਨੂੰ ਕਿੰਰਜ਼ ਇਲੈਵਨ ਪੰਜਾਬ ਨੂੰ ਪੰਜ ਵਿਕਟਾਂ ਨਾਲ ਹਾਰ ਦਿੱਤੀਹੈ। ਦਿੱਲੀ ਕੈਪਿਟਲਸ ਤੇ ਆਈ ਪੀ ਐੱਲ 2019 ਦੇ ਮੁਕਾਬਲੇ ਸ਼ਨਿਵਾਰ ਨੂੰ ਕਿੰਰਜ਼ ਇਲੈਵਨ ਪੰਜਾਬ ਨੂੰ ਪੰਜ ਵਿਕਟਾਂ ਨਾਲ ਹਾਰ ਦਿੱਤੀ। ਪੰਜਾਬ ਨੇ ਨਿਰਧਾਰਿਤ ਓਵਰਾਂ 'ਚ ਸੱਤ ਵਿਕਟਾਂ ਗੁਆ ਕੇ ਮੇਜ਼ਬਾਨ ਟੀਮ ਨੂੰ ਜਿੱਤ ਲਈ 164 ਦੌੜਾਂ ਜਾ ਟੀਚਾ ਦਿੱਤਾ। ਇਸ ਹਾਲ ਤੋਂ ਪੰਜਾਬ ਤੇ ਕਪਤਾਨ ਰਵਿਚੰਦਰਨ ਅਸ਼ਵਿਨ ਨੂੰ ਸਲੋਅ ਰਨ ਰੇਟ ਦਾ ਜੁਰਮਾਨਾ ਲਗਾਇਆ ਗਿਆ।

ਅਸ਼ਵਿਨ ਨੂੰ ਸਲੋਅ ਓਵਰ ਰਨ ਰੇਟ ਦੀ ਵਜ੍ਹਾ ਕਰਕੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਆਈ. ਪੀ. ਐੱਲ ਕੋਡ ਆਫ ਕੰਡਕਟ ਮੁਤਾਬਕ ਉਨ੍ਹਾਂ ਦੀ ਟੀਮ ਦਾ ਇਹ ਪਹਿਲਾ ਜੁਰਮ ਹੈ। ਇਸ ਤੋਂ ਪਹਿਲਾਂ ਰਾਇਲ ਚੈਲੰਚਰਜ਼ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ, ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਤੇ ਰਾਜਸਥਾਨ ਰਾਇਲਜ਼ ਦੇ ਕਪਤਾਨ ਰਹਾਣੇ 'ਤੇ ਸਲੋਅ ਓਵਰ ਰੇਟ ਦੀ ਵਜ੍ਹਾ ਕਰਕੇ 12 ਲੱਖ ਦਾ ਜੁਰਮਾਨਾ ਲੱਗ ਚੁੱਕਿਆ ਹੈ।
ਦੱਸ ਦੇਈਏ ਕਿ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਤੇ ਕਪਤਾਨ ਸ਼੍ਰੇਅ, ਅਈਯਰ ਦੇ ਅਰਧ ਸੈਂਕੜਿਆਂ ਤੇ ਸੈਂਕੜਿਆਂ ਦੀ ਮਦਦ ਨਾਲ ਦਿੱਲੀ ਕੈਪੀਟਲ ਨੇ ਸ਼ਨਿਵਾਰ ਨੂੰ ਕਿੰਗਜ਼ ਇਲੈਵਨ ਪੰਜਾਬ ਨੂੰ ਪੰਜ ਵਿਕਟਾ ਨਾਲ ਹਰਾ ਕੇ ਆਈ ਪੀ ਐੱਲ ਦੀ ਪਲੇਅਆਫ ਦੀ ਦੌੜ 'ਚ ਆਪ ਨੂੰ ਬਰਕਰਾਰ ਰੱਖਿਆ ਹੈ।