ਨੰਬਰ ਇਕ ਟੈਨਿਸ ਖਿਡਾਰੀ ਬਾਰਟੀ ਓਲੰਪਿਕ ’ਚ ਪਹਿਲੇ ਦੌਰ ਤੋਂ ਬਾਹਰ

07/25/2021 10:07:17 AM

ਟੋਕੀਓ– ਦੁਨੀਆ ਦੀ ਨੰਬਰ ਇਕ ਟੈਨਿਸ ਖਿਡਾਰੀ ਐਸ਼ਲੇ ਬਾਰਟੀ ਟੋਕੀਓ ਓਲੰਪਿਕ ਦੇ ਪਹਿਲੇ ਹੀ ਦੌਰ ’ਚ ਉਲਟਫੇਰ ਦਾ ਸ਼ਿਕਾਰ ਹੋ ਗਈ ਜਿਨ੍ਹਾਂ ਨੂੰ 48ਵੀਂ ਰੈਂਕਿੰਗ ਵਾਲੀ ਸਪੇਨ ਦੀ ਸਾਰਾ ਸੋਰੀਬੇਜ ਟੋਰਮੋ ਨੇ 6-4, 6-3 ਨਾਲ ਹਰਾਇਆ। ਆਸਟਰੇਲੀਆ ਦੀ ਬਾਰਟੀ ਪਹਿਲੀ ਵਾਰ ਓਲੰਪਿਕ ਖੇਡ ਰਹੀ ਸੀ। ਉਹ ਸਟ੍ਰੋਮ ਸੈਂਡਰਸ ਦੇ ਨਾਲ ਮਹਿਲਾ ਡਬਲਜ਼ ’ਚ ਪਹਿਲੇ ਦੌਰ ਦਾ ਮੁਕਾਬਲਾ ਜਿੱਤ ਗਈ ਸੀ। ਬਾਰਟੀ ਨੇ 15 ਦਿਨ ਪਹਿਲਾਂ ਹੀ ਵਿੰਬਲਡਨ ਖ਼ਿਤਾਬ ਜਿੱਤਿਆ ਹੈ।

Tarsem Singh

This news is Content Editor Tarsem Singh