ਜਾਖੜ ਨੇ ਏਸ਼ੀਆਈ ਜੂਨੀਅਰ ਐਥਲੈਟਿਕਸ ''ਚ ਜਿੱਤਿਆ ਸੋਨ ਤਮਗਾ

06/08/2018 10:27:05 AM

ਗਿਫੂ (ਬਿਊਰੋ)— ਭਾਰਤ ਨੇ ਏਸ਼ੀਆਈ ਜੂਨੀਅਰ ਐਥਲੈਟਿਕਸ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਵੀਰਵਾਰ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇਕ ਸੋਨ, ਇਕ ਚਾਂਦੀ ਅਤੇ ਦੋ ਕਾਂਸੀ ਸਮੇਤ ਚਾਰ ਤਮਗੇ ਜਿੱਤ ਲਏ। ਆਸ਼ੀਸ਼ ਜਾਖੜ ਨੇ ਪੁਰਸ਼ਾਂ ਦੇ ਹੈਮਰ ਥ੍ਰੀ ਮੁਕਾਬਲੇ 'ਚ 76.86 ਮੀਟਰ ਦੀ ਥ੍ਰੋਅ ਦੇ ਨਾਲ ਸੋਨ ਤਮਗਾ ਜਿੱਤਿਆ ਆਪਣੇ ਪਿਛਲੇ ਸਰਵਸ਼੍ਰੇਸ਼ਠ ਪ੍ਰਦਰਸ਼ਨ 75.04 ਮੀਟਰ ਨੂੰ ਪਿੱਛੇ ਛੱਡ ਦਿੱਤਾ ਜੋ ਉਨ੍ਹਾਂ ਨੇ ਪਿਛਲੀ ਅ੍ਰੈਪਲ 'ਚ ਜੂਨੀਅਰ ਫੈਡਰੇਸ਼ਨ ਕੱਪ 'ਚ ਬਣਾਇਆ ਸੀ। 

ਦਮਨੀਤ ਸਿੰਘ ਨੇ 74.08 ਮੀਟਰ ਦੀ ਥ੍ਰੋਅ ਦੇ ਨਾਲ ਚਾਂਦੀ ਤਮਗਾ ਜਿੱਤਿਆ। ਪ੍ਰਿਯਦਰਸ਼ਨੀ ਸੁਰੇਸ਼ ਅਤੇ ਪੂਨਮ ਸੋਨੂ ਨੇ ਭਾਰਤ ਨੂੰ ਕਾਂਸੀ ਤਮਗੇ ਦਿਵਾਏ। ਸਰੇਸ਼ ਨੇ ਮਹਿਲਾ ਤੀਹਰੀ ਕੂਦ 'ਚ 13.08 ਮੀਟਰ ਦੀ ਆਪਣੀ ਸਰਵਸ਼੍ਰੇਸ਼ਠ ਛਲਾਂਗ ਅਤੇ ਪੂਨਮ ਨੇ ਮਹਿਲਾਵਾਂ ਦੀ 5000 ਮੀਟਰ ਦੌੜ 'ਚ 17:03.75 ਦਾ ਸਮਾਂ ਲੈ ਕੇ ਕਾਂਸੀ ਤਮਗਾ ਜਿੱਤਿਆ। ਇਸ ਵਿਚਾਲੇ ਜਿਸਨਾ ਮੈਥਿਊਜ਼ ਨੇ ਮਹਿਲਾਵਾਂ ਦੀ 400 ਮੀਟਰ ਦੌੜ ਦੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ।