ਐਸ਼ ਬਾਰਟੀ ਆਸਟਰੇਲੀਆਈ ਓਪਨ ਦੇ ਕੁਆਰਟਰ ਫਾਈਨਲ ''ਚ ਪੁੱਜੀ

Monday, Jan 24, 2022 - 06:43 PM (IST)

ਸਪੋਰਟਸ ਡੈਸਕ- ਚੋਟੀ ਦੀ ਰੈਂਕਿੰਗ ਪ੍ਰਾਪਤ ਖਿਡਾਰੀ ਐਸ਼ ਬਾਰਟੀ ਨੇ ਅਮਾਂਡਾ ਐਨੀਸਿਮੋਵਾ 'ਤੇ 6-4, 6-3 ਨਾਲ ਜਿੱਤ ਦਰਜ ਕਰਕੇ ਆਸਟਰੇਲੀਆਈ ਓਪਨ ਗ੍ਰੈਂਡ ਸਲੈਮ ਦੇ ਮਹਿਲਾ ਸਿੰਗਲ ਦੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ। 

ਐਨੀਸਿਮੋਵਾ ਨੇ ਤੀਜੇ ਦੌਰ 'ਚ ਸਾਬਕਾ ਚੈਂਪੀਅਨ ਨਾਓਮੀ ਓਸਾਕਾ ਨੂੰ ਹਰਾ ਕੇ ਉਲਟਫੇਰ ਕੀਤਾ ਸੀ। ਬਾਰਟੀ ਨੇ 2019 ਫ੍ਰੈਂਚ ਓਪਨ ਦੇ ਸੈਮੀਫਾਈਨਲ 'ਚ ਐਨੀਸਿਮੋਵਾ ਨੂੰ ਹਰਾਇਆ ਸੀ ਤੇ ਫਿਰ ਆਪਣਾ ਪਹਿਲਾ ਗ੍ਰੈਂਡਸਲੈਮ ਖ਼ਿਤਾਬ ਵੀ ਜਿੱਤਿਆ ਸੀ। ਬਾਰਟੀ ਹੁਣ ਕੁਆਰਟਰ ਫਾਈਨਲ 'ਚ 21ਵਾਂ ਦਰਜਾ ਪ੍ਰਾਪਤ ਜੇਸਿਕਾ ਪੇਗੁਲਾ ਨਾਲ ਭਿੜੇਗੀ ਜਿਨ੍ਹਾਂ ਨੇ ਪੰਜਵਾਂ ਦਰਜਾ ਪ੍ਰਾਪਤ ਮਾਰੀਆ ਸਕਾਰੀ ਨੂੰ 7-6, 6-3 ਨਾਲ ਹਰਾਇਆ ਸੀ।

Tarsem Singh

This news is Content Editor Tarsem Singh