ਇਸ ਕਪਤਾਨ ਨੇ ਦੇਸ਼ ਲਈ ਬਦਲ ਦਿੱਤਾ ਆਪਣਾ ਨਾਂ

08/03/2018 9:22:32 AM

ਨਵੀਂ ਦਿੱਲੀ—ਅਫਗਾਨਿਸਤਾਨ ਕ੍ਰਿਕਟ ਟੀਮ ਨੇ ਹੌਲੀ-ਹੌਲੀ ਵਰਲਡ 'ਚ ਇਕ ਰੁਤਬਾ ਹਾਸਲ ਕਰ ਲਿਆ ਹੈ। ਜਦਕਿ ਹਾਲ ਫਿਲਹਾਲ ਇਹ ਟੀਮ ਕਪਤਾਨ ਅਸਗਰ ਸਤਾਨਿਕਜਾਈ ਦਾ ਨਾਂ ਬਦਲਣ ਕਾਰਨ ਚਰਚਾ 'ਚ ਹੈ। ਦਰਅਸਲ ਉਨ੍ਹਾਂ ਨੇ ਅਜਿਹਾ ਸਿਰਫ ਆਪਣੇ ਦੇਸ਼ ਦੇ ਲੋਕਾਂ ਨੂੰ ਮਿਲ ਰਹੀ ਰਾਸ਼ਟਰੀ ਪਛਾਣ ਦੇ ਸਮਰਥਣ 'ਚ ਕੀਤਾ ਹੈ। ਅਫਗਾਨਿਸਤਾਨ ਦੇ ਕਪਤਾਨ ਨੇ ਅਧਿਕਾਰਕ ਰੂਪ ਨਾਲ ਆਪਣੇ ਨਾਂ ਦੇ ਨਾਲ ਦੇਸ਼ ਦਾ ਨਾਂ ਵੀ ਜੋੜ ਲਿਆ ਹੈ। ਉਨ੍ਹਾਂ ਨੇ ਆਪਣਾ ਨਾਂ ਅਸਗਰ ਸਤਾਨਿਕਜਈ ਤੋਂ ਬਦਲ ਕੇ ਅਸਗਰ ਅਫਗਾਨ ਰੱਖ ਲਿਆ ਹੈ। ਇਹ ਫੈਸਲਾ ਅਧਿਕਾਰਿਕ ਰੂਪ ਤੋਂ ਲਿਆ ਗਿਆ ਸੀ, ਜਦੋਂ ਉਹ ਨਵੇਂ ਇਲੈਕਟ੍ਰਾਨਿਕ ਰਾਸ਼ਟਰੀ ਪਛਾਣ ਕਾਰਡ (ਈ-ਤਜਕਿਰਾ) ਦੇ ਲਈ ਆਪਣਾ ਨਾਂ ਰਜਿਸਟਰਡ ਕਰਵਾਉਣ ਗਏ ਈ-ਤਜਕਿਰਾ ਅਫਗਾਨ ਲੋਕਾਂ ਦਾ ਇਲੈਕਟ੍ਰਾਨਿਕ ਪਛਾਣ ਕਾਰਡ ਹੈ, ਜਿਸ ਨੂੰ ਇਸ  ਸਾਲ ਮਈ ਮਹੀਨੇ 'ਚ ਲਾਂਚ ਕੀਤਾ ਗਿਆ।

https://twitter.com/ACBofficials/status/1024981805194256384
ਇਹ ਨਹੀਂ, ਇਸ ਸਾਲ ਜੂਨ 'ਚ ਅਫਗਾਨਿਸਤਾਨ ਨੇ ਭਾਰਤ ਖਿਲਾਫ ਟੈਸਟ ਕ੍ਰਿਕਟ 'ਚ ਕਦਮ ਰੱਖਿਆ ਸੀ ਅਤੇ ਅਸਗਰ ਦੇ ਇਸ ਇਤਿਹਾਸਕ ਮੈਚ 'ਚ ਆਪਣੀ ਟੀਮ ਦੀ ਅਗਵਾਈ ਕੀਤੀ ਸੀ। ਹਾਲਾਂਕਿ ਅਫਗਾਨੀ ਕਪਤਾਨ ਉਸ ਇਤਿਹਾਸਕ ਮੁਕਾਬਲੇ 'ਚ ਕੋਈ ਵੀ ਛਾਪ ਨਹੀਂ ਛੱਡ ਸਕੇ ਅਤੇ ਅਫਗਾਨਿਸਤਾਨ ਨੂੰ ਪਾਰੀ ਅਤੇ 262 ਦੌੜਾਂ ਦੀ ਵੱਡੀ ਹਾਰ ਝੱਲਣੀ ਪਈ ਸੀ। ਜਦਕਿ ਟੀਮ ਇੰਡੀਆ ਦੀ ਕਪਤਾਨੀ ਕਰ ਰਹੇ ਅਜਿੰਕਯ ਰਹਾਣੇ ਨੇ ਅਫਗਾਨਿਸਤਾਨ ਨੂੰ ਹਾਰ ਦੇ ਬਾਵਜੂਦ ਟ੍ਰਾਫੀ ਦੇ ਨਾਲ ਫੋਟੋ ਖਿਚਵਾਉਣ ਦੇ ਲਈ ਸੱਦਾ ਦੇ ਕੇ ਹਰ ਕਿਸੇ ਦਾ ਦਿੱਲ ਜਿੱਤ ਲਿਆ ਸੀ।
ਅਫਗਾਨ ਟੀਮ ਨੇ ਹੁਣ ਤੱਕ 98 ਵਨ ਡੇ ਮੈਚ ਖੇਡੇ ਹਨ ਜਿਸ 'ਚੋਂ 51 'ਚ ਜਿੱਤ ਹਾਸਲ ਕੀਤੀ ਹੈ। ਉਸ ਨੇ 45 ਮੈਚ ਗਵਾਏ ਹਨ ਅਤੇ ਦੋ ਮੈਚ ਦਾ ਕੋਈ ਰਿਜਲਟ ਨਹੀਂ ਆਇਆ ਹੈ। ਉਥੇ 66 ਟੀ20 ਇੰਟਰਨੈਸ਼ਨਲ ਮੈਚਾਂ 'ਚੋਂ ਉਸ ਨੇ 44 'ਚ ਜਿੱਤ ਹਾਸਲ ਕੀਤੀ ਹੈ ਤਾਂ 22 'ਚ ਉਸਨੂੰ ਹਾਲ ਮਿਲੀ ਹੈ।