1000 ਕਰੋੜ ਰੁਪਏ ਦਾ ਵਾਰਸ ਇਹ ਕ੍ਰਿਕਟਰ, ਹੋਇਆ ਮੈਂਟਲ ਹੈਲਥ ਦਾ ਸ਼ਿਕਾਰ

12/21/2019 4:09:22 PM

ਨਵੀਂ ਦਿੱਲੀ— ਮੈਂਟਲ ਹੈਲਥ ਸਬੰਧੀ ਸਮੱਸਿਆ ਦੇ ਹਲ ਲਈ ਕ੍ਰਿਕਟ ਤੋਂ ਬ੍ਰੇਕ ਲੈਣ ਵਾਲੇ ਖਿਡਾਰੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਸ ਤਾਜ਼ਾ ਮਾਮਲੇ 'ਚ ਦੇਸ਼ ਦੇ ਪ੍ਰਮੁੱਖ ਕਾਰੋਬਾਰੀਆਂ 'ਚ ਸ਼ੁਮਾਰ ਕੁਮਾਰ ਮੰਗਲਮ ਬਿਰਲਾ ਦੇ ਪੁੱਤਰ ਆਰਯਮਨ ਬਿਰਲਾ ਨੇ ਵੀ ਇਸੇ ਸਮੱਸਿਆ ਦੇ ਚਲਦੇ ਕ੍ਰਿਕਟ ਤੋਂ ਫਿਲਹਾਲ ਆਰਾਮ ਲੈਣ ਦਾ ਫੈਸਲਾ ਕੀਤਾ ਹੈ। ਲਗਭਗ 1000 ਕਰੋੜ ਦਾ ਟਰਨਓਵਰ ਵਾਲੇ ਬਿਰਲਾ ਸਮੂਹ ਦੇ ਵਾਰਸ ਆਰਯਮਨ ਨੇ ਟਵਿੱਟਰ 'ਤੇ ਇਕ ਨੋਟ ਵੀ ਲਿਖਿਆ ਜਿਸ 'ਚ ਉਸ ਨੇ ਆਪਣੀ ਪਰੇਸ਼ਾਨੀ ਦਾ ਜ਼ਿਕਰ ਕੀਤਾ ਹੈ।

ਪਿਛਲੇ ਆਈ. ਪੀ. ਐੱਲ. ਤਕ ਆਰਯਮਨ ਬਿਰਲਾ ਰਾਜਸਥਾਨ ਰਾਇਲਸ ਦੇ ਮੈਂਬਰ ਰਹੇ। 22 ਸਾਲ ਦੇ ਬਿਰਲਾ ਮੱਧ ਪ੍ਰਦੇਸ਼ ਲਈ ਘਰੇਲੂ ਸਰਕਟ 'ਚ ਖੇਡਦੇ ਰਹੇ। ਉਨ੍ਹਾਂ ਨੇ ਆਪਣੇ ਬਿਆਨ 'ਚ ਲਿਖਿਆ ਕਿ ਇਹ ਸਖਤ ਮਿਹਨਤ, ਸਮਰਪਣ ਅਤੇ ਸਾਹਸ ਭਰਿਆ ਸਫਰ ਰਿਹਾ ਜੋ ਮੈਂ ਇੱਥੇ ਤਕ ਪਹੁੰਚਿਆ। ਖੇਡ ਨਾਲ ਜੁੜੀਆਂ ਫਿਕਰਾਂ ਨਾਲ ਨਜਿੱਠਣਾ ਹੁਣ ਥੋੜ੍ਹਾ ਮੁਸ਼ਕਲ ਹੋ ਰਿਹਾ ਹੈ।
 

ਆਰਯਮਨ ਨੇ ਕਿਹਾ ਕਿ ਉਨ੍ਹਾਂ ਨੇ ਅਜੇ ਤਕ ਖੇਡਣ ਦੀ ਕੋਸ਼ਿਸ਼ ਕੀਤੀ ਪਰ ਹੁਣ ਮੈਂਟਲ ਹੈਲਥ ਦਾ ਮਸਲਾ ਅਹਿਮ ਹੋ ਗਿਆ ਹੈ। ਮੱਧ ਪ੍ਰਦੇਸ ਲਈ ਜੂਨੀਅਰ ਵਰਗ 'ਚ ਖੇਡਣ ਵਾਲੇ ਬਿਰਲਾ 2017 'ਚ ਰਣਜੀ ਸੀਨੀਅਰ ਟੀਮ ਨਾਲ ਜੁੜੇ। ਉਨ੍ਹਾਂ ਨੇ 9 ਪਹਿਲੇ ਦਰਜੇ ਦੇ ਮੈਚ ਅਤੇ ਚਾਰ ਲਿਸਟ-ਏ ਮੈਚ ਖੇਡੇ।
 

ਆਰਯਮਨ ਨੇ ਸੀ. ਕੇ. ਨਾਇਡੂ ਟਰਾਫੀ 'ਚ ਤਿੰਨ ਸੈਂਕੜੇ ਸਮੇਤ 602 ਦੌੜਾਂ ਬਣਾਈਆਂ। ਉਹ 2018 ਤੋਂ 2020 ਤਕ ਦੋ ਸੈਸ਼ਨ 'ਚ ਰਾਇਲਸ ਦਾ ਹਿੱਸਾ ਰਹੇ ਪਰ ਕੋਈ ਮੈਚ ਨਾ ਖੇਡ ਸਕੇ। ਉਨ੍ਹਾਂ ਨੂੰ ਨੀਲਾਮੀ ਤੋਂ ਪਹਿਲਾਂ ਫ੍ਰੈਂਚਾਈਜ਼ੀ ਨੇ ਰਿਲੀਜ਼ ਕਰ ਦਿੱਤਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਸਟਰੇਲੀਆ ਦੇ ਗਲੇਨ ਮੈਕਸਵੇਲ, ਨਿਕ ਮੇਡੀਨਸਨ ਅਤੇ ਵਿਲ ਪੁਲੋਵਸਕੀ ਨੇ ਵੀ ਮੈਂਟਲ ਹੈਲਥ ਸਬੰਧੀ ਕਾਰਨਾਂ ਕਰਕੇ ਕ੍ਰਿਕਟ ਤੋਂ ਬ੍ਰੇਕ ਲਿਆ ਸੀ।

 

 

Tarsem Singh

This news is Content Editor Tarsem Singh