ਅਰਜੁਨ-ਸ਼ਲੋਕ ਵੀਅਤਨਾਮ ਓਪਨ ਦੇ ਸੈਮੀਫਾਈਨਲ ''ਚ

09/08/2017 9:44:23 PM

ਮਿਨਹ ਸਿਟੀ— ਭਾਰਤ ਦੇ ਅਰਜੁਨ ਐੱਮ.ਆਰ ਤੇ ਰਾਮਚੰਦਰਨ ਸ਼ਲੋਕ ਦੀ ਉਭਰਤੀ ਹੋਈ ਯੁਗਲ ਜੋੜੀ ਨੇ ਸ਼ੁੱਕਰਵਾਰ ਟਿਨ ਇਸਰਿਯਾਨੇਤ ਤੇ ਕਿਤਿਸਾਕ ਨਾਮਦਸ਼ ਦੀ ਥਾਈਲੈਂਡ ਦੀ ਜੋੜੀ ਨੂੰ 3 ਸੈੱਟ ਦੇ ਰੋਮਾਂਚਕ ਮੁਕਾਬਲੇ  'ਚ ਜਿੱਤ ਹਾਸਲ ਕਰਕੇ ਵੀਅਤਨਾਮ ਓਪਨ ਬੈਡਮਿੰਟਨ ਗ੍ਰਾਂ ਪ੍ਰੀ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। ਭਾਰਤ ਦੀ 5ਵੀਂ ਦਰਜਾ ਪ੍ਰਾਪਤ ਜੋੜੀ ਨੇ 45 ਮਿੰਟ ਤਕ ਚੱਲੇ ਮੁਕਾਬਲੇ 'ਚ 21-13, 18-21, 21-13 ਨਾਲ ਜਿੱਤ ਦਰਜ ਕੀਤੀ। ਭਾਰਤੀ ਜੋੜੀ ਨੂੰ ਥਾਈਲੈਂਡ ਓਪਨ 'ਚ ਥਾਈਲੈਂਡ ਦੀ ਇਸ ਜੋੜੀ ਤੋਂ ਹਾਰ ਦਾ ਮੂੰਹ ਦੇਖਣ ਨੂੰ ਮਿਲਿਆ।
ਹੁਣ ਉਸ ਦਾ ਮੁਕਾਬਲਾ ਇੰਡੋਨੇਸ਼ੀਆ ਦੇ ਮੁਹੰਮਦ ਫਾਚਿਰਕਰ ਤੇ ਰੇਜ ਕਾਹਯੋ ਪੁਰਨੋਮੋ ਅਤੇ ਚੀਨੀ ਤਾਈਪੇ ਦੇ ਲਿਯਾਓ ਮਿਨ ਚੁਨ ਅਤੇ ਸੁ ਚੇਂਗ ਹੇਂਗ ਦੀ ਜੋੜੀ 'ਚ ਹੋਣ ਵਾਲੇ ਮੁਕਾਬਲੇ ਦੇ ਜੇਤੂ ਨਾਲ ਹੋਵੇਗਾ। ਹੋਰ ਭਾਰਤੀਆਂ 'ਚ ਲਕਸ਼ੇ ਸੇਨ ਨੂੰ ਪੁਰਸ਼ ਸਿੰਗਲਜ਼ ਮੈਚ 'ਚ ਜਾਪਾਨ ਦੇ ਕੋਦਾਈ ਨਾਰੋਕਾ ਨਾਲ ਇਕ ਘੰਟੇ ਤਕ ਚੱਲੇ ਮੁਕਾਬਲੇ 'ਚ 17-21, 23-21, 10-21 ਨਾਲ ਹਾਰ ਮਿਲੀ। ਮਹਿਲਾ ਸਿੰਗਜ਼ 'ਚ ਰੂਥਵਿਕਾ ਸ਼ਿਵਾਨੀ ਗਾਡੇ ਇੰਡੋਨੇਸ਼ੀਆ ਦੀ ਤੀਸਰੀ ਵਰੀਅ ਦਿਨਾਰ ਦਿਆ ਅਯੁਸਿਟਨ ਨਾਲ 21-18, 15-21, 8-21 ਨਾਲ ਹਾਰ ਕੇ ਬਾਹਰ ਹੋ ਗਈ।