ਆਰਚਰ ਨੂੰ ਮਿਲੀ ਘਰ ਜਾਣ ਦੀ ਸਜ਼ਾ, ਦੂਜੇ ਟੈਸਟ ਮੈਚ 'ਚੋਂ ਬਾਹਰ

07/16/2020 7:55:39 PM

ਮਾਨਚੈਸਟਰ– ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫ੍ਰਾ ਆਰਚਰ ਨੂੰ ਸਾਊਥੰਪਟਨ ਤੋਂ ਪਰਤਦੇ ਸਮੇਂ ਵਿਚਾਲੇ ਵਿਚ ਆਪਣੇ ਘਰ ਵਿਚ ਰੁਕਣਾ ਮਹਿੰਗਾ ਪਿਆ ਤੇ ਉਸ ਨੂੰ ਜੈਵ ਸੁਰੱਖਿਅਤ ਮਾਹੌਲ ਦੀ ਉਲੰਘਣਾ ਦੇ ਕਾਰਣ ਵੀਰਵਾਰ ਨੂੰ ਵੈਸਟਇੰਡੀਜ਼ ਵਿਰੁੱਧ ਦੂਜੇ ਟੈਸਟ ਮੈਚ ਦੀ ਟੀਮ ਵਿਚੋਂ ਬਾਹਰ ਕਰ ਦਿੱਤਾ ਗਿਆ ਹੈ। ਆਰਚਰ ਨੂੰ ਹੁਣ 5 ਦਿਨ ਤਕ ਇਕਾਂਤਵਾਸ ਵਿਚ ਰਹਿਣਾ ਪਵੇਗਾ ਤੇ ਇਸ ਦੌਰਾਨ ਉਸਦੇ ਕੋਵਿਡ-19 ਲਈ ਦੋ ਟੈਸਟ ਹੋਣਗੇ।


ਆਰਚਰ ਨੇ ਇਸ ਗਲਤੀ ਲਈ ਮੁਆਫੀ ਮੰਗੀ ਹੈ, ਜਿਸਦਾ ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੇ ਆਪਣੇ ਬਿਆਨ ਵਿਚ ਜ਼ਿਕਰ ਨਹੀਂ ਕੀਤਾ ਸੀ ਪਰ 'ਬੀ. ਬੀ. ਸੀ. ਟੈਸਟ ਮੈਚ ਸਪੈਸ਼ਲ' ਅਨੁਸਾਰ, ਇਹ ਤੇਜ ਗੇਂਦਬਾਜ਼ ਪਹਿਲੇ ਟੈਸਟ ਮੈਚ ਤੋਂ ਬਾਅਦ ਬ੍ਰਾਈਟਨ ਵਿਚ ਆਪਣੇ ਘਰ ਗਿਆ ਸੀ। ਕੋਵਿਡ-19 ਮਹਾਮਾਰੀ ਦੇ ਬਾਵਜੂਦ ਇਹ ਲੜੀ ਖੇਡੀ ਜਾ ਰਹੀ ਹੈ ਤੇ ਸਾਊਥਪੰਟਨ ਵਿਚ ਪਹਿਲੇ ਟੈਸਟ ਮੈਚ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਅਣਹੋਣੀ ਘਟਨਾ ਨਹੀਂ ਘਟੀ ਸੀ।

 

Gurdeep Singh

This news is Content Editor Gurdeep Singh