ਦੂਜੇ ਟੈਸਟ ਤੋਂ ਪਹਿਲਾਂ ਅਭਿਆਸ 'ਚ ਹਿੱਸਾ ਨਹੀਂ ਲਿਆ ਆਰਚਰ ਤੇ ਬਨਰਸ ਨੇ

01/02/2020 10:24:23 PM

ਕੇਪਟਾਉਨ— ਇੰਗਲੈਂਡ ਦੇ ਜੋਫ੍ਰਾ ਆਰਚਰ ਤੇ ਰੋਰੀ ਬਨਰਸ ਦੇ ਜ਼ਖਮੀ ਹੋਣ ਕਾਰਨ ਦੱਖਣੀ ਅਫਰੀਕਾ ਵਿਰੁੱਧ ਦੂਜੇ ਟੈਸਟ ਮੈਚ ਤੋਂ ਪਹਿਲਾਂ ਵੀਰਵਾਰ ਨੂੰ ਇੱਥੇ ਆਖਰੀ ਨੈੱਟ ਅਭਿਆਸ ਸੈਸ਼ਨ 'ਚ ਹਿੱਸਾ ਨਹੀਂ ਲਿਆ। ਤੇਜ਼ ਗੇਂਦਬਾਜ਼ ਆਰਚਰ ਦੇ ਸੱਜੀ ਕੋਹਣੀ 'ਚ ਦਰਦ ਕਾਰਨ ਲਗਾਤਾਰ ਦੂਜੇ ਦਿਨ ਅਭਿਆਸ 'ਚ ਹਿੱਸਾ ਨਹੀਂ ਲਿਆ ਜਦਕਿ ਰੋਰੀ ਕ੍ਰਿਕਟ ਅਭਿਆਸ ਤੋਂ ਪਹਿਲਾਂ ਫੁੱਟਬਾਲ ਖੇਡਦੇ ਸਮੇਂ ਜ਼ਖਮੀ ਹੋ ਗਏ ਸਨ। ਇੰਗਲੈਂਡ ਦੇ ਇਕ ਬੁਲਾਰੇ ਨੇ ਕਿਹਾ ਕਿ ਉਹ ਰੋਰੀ ਤੇ ਆਰਚਰ ਦੋਵਾਂ ਦੇ ਸਕੈਨ ਦੀ ਰਿਪੋਰਟ ਦਾ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਆਰਚਰ ਦਾ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੇ ਟੈਸਟ ਮੈਚ 'ਚ ਖੇਡਣਾ ਸ਼ੱਕੀ ਹੈ। ਜੇਕਰ ਆਰਚਰ ਨਹੀਂ ਖੇਡਦਾ ਹੈ ਤਾਂ ਇੰਗਲੈਂਡ ਕੋਲ ਕਿਸੇ ਤੇਜ਼ ਗੇਂਦਬਾਜ਼ ਨੂੰ ਬਾਹਰ ਕੀਤੇ ਬਿਨ੍ਹਾ ਆਫ ਸਪਿਨਰ ਡਾਮ ਬੇਸ ਨੂੰ ਖਿਡਾਉਣ ਦਾ ਮੌਕਾ ਰਹੇਗਾ।

Gurdeep Singh

This news is Content Editor Gurdeep Singh