ਵਿਰਾਟ ਕੋਹਲੀ ਦੇ ਜਨਮਦਿਨ ਮੌਕੇ ਅਨੁਸ਼ਕਾ ਨੇ ਲੁਟਾਇਆ ਪਿਆਰ, ਸਾਂਝੀਆਂ ਕੀਤੀਆਂ ਮਜ਼ੇਦਾਰ ਤਸਵੀਰਾਂ

11/05/2022 1:10:43 PM

ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਆਪਣੇ ਪਤੀ ਵਿਰਾਟ ਕੋਹਲੀ ਦੇ 34ਵੇਂ ਜਨਮਦਿਨ ਮੌਕੇ ਕਈ ਮਜ਼ੇਦਾਰ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਦੀ ਖਾਸ ਗੱਲ ਇਹ ਹੈ ਕਿ ਅਨੁਸ਼ਕਾ ਨੇ ਕੈਪਸ਼ਨ 'ਚ ਦੱਸਿਆ ਹੈ ਕਿ ਉਹ ਉਨ੍ਹਾਂ ਨੂੰ ਬਹੁਤ ਪਿਆਰ ਕਰਦੀ ਹੈ।

ਇੰਸਟਾਗ੍ਰਾਮ 'ਤੇ ਅਨੁਸ਼ਕਾ ਨੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਕੈਪਸ਼ਨ ਵਿਚ ਲਿਖਿਆ,"ਮੇਰੇ ਪਿਆਰ, ਅੱਜ ਤੁਹਾਡਾ ਜਨਮਦਿਨ ਹੈ, ਅਜਿਹੇ ਵਿਚ ਮੈਂ ਤੁਹਾਡੀਆਂ ਵਧੀਆ ਐਂਗਲ ਅਤੇ ਫੋਟੋਆਂ ਨੂੰ ਚੁਣਿਆ ਹੈ। ਇਸ ਪੋਸਟ ਜ਼ਰੀਏ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਮੈਂ ਤੁਹਾਨੂੰ ਹਰ ਸਟੇਟ ਅਤੇ ਫਾਰਮ ਵਿਚ ਪਿਆਰ ਕਰਦੀ ਹਾਂ। "

ਅਨੁਸ਼ਕਾ ਸ਼ਰਮਾ ਦੀ ਇਸ ਪੋਸਟ 'ਤੇ ਕੁਮੈਂਟ ਕਰਦੇ ਹੋਏ ਵਿਰਾਟ ਕੋਹਲੀ ਨੇ ਹੱਸਣ ਵਾਲਾ ਇਮੋਜੀ ਅਤੇ ਕੁਝ ਦਿਲ ਵਾਲੇ ਇਮੋਜੀ ਵੀ ਪੋਸਟ ਕੀਤੇ ਹਨ। ਤੁਹਾਨੂੰ ਦੱਸ ਦੇਈਏ ਕਿ ਵਿਰਾਟ ਕੋਹਲੀ ਇਨ੍ਹੀਂ ਦਿਨੀਂ ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ 'ਚ ਰੁੱਝੇ ਹੋਏ ਹਨ। ਅਨੁਸ਼ਕਾ ਦੇ ਵਰਕਫਰੰਟ ਬਾਰੇ ਗੱਲ ਕਰੀਏ ਤਾਂ ਉਹ ਆਗਾਮੀ ਸਪੋਰਟਸ ਬਾਇਓਪਿਕ ਫਿਲਮ 'ਚੱਕਦਾ ਐਕਸਪ੍ਰੈਸ' ਵਿੱਚ ਦਿਖਾਈ ਦੇਵੇਗੀ, ਜੋ  ਕ੍ਰਿਕਟਰ ਝੂਲਨ ਗੋਸਵਾਮੀ ਦੇ ਜੀਵਨ ਅਤੇ ਸਫ਼ਰ ਤੋਂ ਪ੍ਰੇਰਿਤ ਹੈ।

cherry

This news is Content Editor cherry