ਅਨੁਸ਼ਕਾ ਆਈ ਸ਼੍ਰੀਲੰਕਾ ਤੋਂ ਵਾਪਸ, ਕੋਹਲੀ ਦੇਣਗੇ ਹੁਣ ਵਨਡੇ ''ਤੇ ਧਿਆਨ

08/18/2017 7:24:54 PM

ਨਵੀਂ ਦਿੱਲੀ—ਵਿਰਾਟ ਕੋਹਲੀ ਦੀ ਪ੍ਰੇਮਿਕਾ ਅਨੁਸ਼ਕਾ ਸ਼ਰਮਾ ਵਨਡੇ ਸੀਰੀਜ਼ ਦੌਰਾਨ ਸ਼੍ਰੀਲੰਕਾ 'ਚ ਨਹੀਂ ਰੁਕੇਗੀ। ਸੂਤਰਾਂ ਮੁਤਾਬਕ ਹੁਣ ਉਹ ਵਾਪਸ ਪਰਤ ਚੁੱਕੀ ਹੈ, ਤਾਂਕਿ ਵਿਰਾਟ ਕੋਹਲੀ ਹੁਣ ਵਨਡੇ ਸੀਰੀਜ਼ 'ਤੇ ਫੋਕਸ ਕਰ ਸਕੇ। ਪੰਜ ਵਨਡੇ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੁਕਾਬਲਾ ਦਾਂਬੁਲਾ 'ਚ 20 ਅਗਸਤ ਨੂੰ ਹੈ। ਦਰਅਸਲ ਵਿਰਾਟ ਨਾਲ ਮਿਲਣ ਲਈ ਅਨੁਸ਼ਕਾ ਸ਼੍ਰੀਲੰਕਾ ਦੇ ਕੈਂਡੀ ਸ਼ਹਿਰ ਪਹੁੰਚ ਗਈ ਸੀ। ਜਿੱਥੇ ਭਾਰਤੀ ਟੀਮ ਵਨਡੇ ਸੀਰੀਜ਼ ਦੀ ਤਿਆਰੀ ਲਈ ਰੁੱਕੀ ਹੋਈ ਸੀ। ਇਸ ਦੌਰਾਨ ਕੁਝ ਤਸਵੀਰਾਂ ਸਾਹਮਣੇ ਆਈਆਂ ਸਨ। ਇਕ ਤਸਵੀਰ 'ਚ ਵਿਰਾਟ ਅਨੁਸ਼ਕਾ ਇੱਕਠੇ ਦਿਖਾਈ ਦੇ ਰਹੇ ਹਨ। ਉਸ ਤਸਵੀਰ 'ਚ ਟੀਮ ਦੇ ਹੈਡ ਕੋਚ ਰਵੀ ਸ਼ਾਸਤਰੀ ਅਤੇ ਕੁਝ ਸ਼੍ਰੀਲੰਕਾਈ ਪ੍ਰਸ਼ੰਸਕ ਵੀ ਨਾਲ ਦਿਖਾਈ ਦਿੱਤੇ।
ਵਿਰਾਟ ਅਤੇ ਅਨੁਸ਼ਕਾ ਨੇ ਵਨਡੇ ਸੀਰੀਜ਼ ਤੋਂ ਪਹਿਲਾਂ ਸਾਥ-ਸਾਥ ਸਮਾਂ ਬਿਤਾਇਆ। ਸੂਤਰਾਂ ਦਾ ਕਹਿਣਾ ਹੈ ਕਿ ਦੋਵੇਂ ਕੈਂਡੀ ਸਥਿਤ ਅਰਲ ਰੀਜੇਂਸੀ 'ਚ ਨਹੀਂ ਠਹਰੇ ਸੀ, ਜਿੱਥੇ ਤੀਜੇ ਅਤੇ ਆਖਰੀ ਟੈਸਟ ਮੈਚ ਦੌਰਾਨ ਭਾਰਤੀ ਟੀਮ ਨੂੰ ਰੱਖਿਆ ਗਿਆ ਸੀ। ਸ਼ਾਇਦ ਅਜਿਹਾ ਇਸ ਲਈ ਵੀ ਕਿ ਬੀ.ਸੀ.ਸੀ.ਆਈ. ਦੇ ਨਿਯਮਾਂ ਮੁਤਾਬਕ ਕੋਈ ਵੀ ਬੈਚਲਰ ਕਪਲ ਇਕ ਹੀ ਕਮਰੇ 'ਚ ਨਹੀਂ ਰੁੱਕ ਸਕਦੇ ਹਨ।