ਪ੍ਰੀਮੀਅਰ ਲੀਗ ਵਿਚ ਇਕ ਹੋਰ ਕੋਰੋਨਾ ਵਾਇਰਸ ਪਾਜ਼ੇਟਿਵ ਮਾਮਲਾ

06/23/2020 1:29:03 PM

ਲੰਡਨ : ਇੰਗਲਿਸ਼ ਪ੍ਰੀਮੀਅਰ ਲੀਗ (ਈ. ਪੀ. ਐੱਲ.) ਕਲੱਬ ਦਾ ਇਕ ਖਿਡਾਰੀ ਜਾਂ ਸਟਾਫ ਦਾ ਮੈਂਬਰ ਕੋਰੋਨਾ ਵਾਇਰਸ ਜਾਂਚ ਵਿਚ ਸ਼ੁਰੂਆਤ ਵਿਚ ਪਾਜ਼ੇਟਿਵ ਪਾਇਆ ਗਿਆ ਹੈ। ਜਾਂਚ ਦੇ 10ਵੇਂ ਦੌਰ ਵਿਚ 17 ਤੋਂ 21 ਜੂਨ ਦੌਰਾਨ 1829 ਖਿਡਾਰੀਆਂ ਅਤੇ ਸਟਾਫ ਦਾ ਕੋਵਿਡ-19 ਪਰੀਖਣ ਕੀਤਾ ਗਿਆ ਜਿਸ ਵਿਚ ਇਕ ਨਤੀਜਾ ਪਾਜ਼ੇਟਿਵ ਆਇਆ ਹੈ। ਸਿਹਤ ਪਰਦੇਦਾਰੀ ਦੇ ਨਿਯਮਾਂ ਕਾਰਨ ਹਾਲਾਂਕਿ ਇਸ ਖਿਡਾਰੀ ਜਾਂ ਸਟਾਫ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।

ਪ੍ਰੀਮੀਅਰ ਲੀਗ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਪ੍ਰੀਮੀਅਰ ਲੀਗ ਅੱਜ ਪੁਸ਼ਟੀ ਕਰਦੀ ਹੈ ਕਿ ਬੁੱਧਵਾਰ, 17 ਜੂਨ ਤੇ ਐਤਵਾਰ, 21 ਜੂਨ ਵਿਚਾਲੇ 1829 ਖਿਡਾਰੀਆਂ ਤੇ ਕਲੱਬ ਸਟਾਫ ਦਾ ਕੋਵਿਡ-19 ਪਰੀਖਣ ਕੀਤਾ ਗਿਆ। ਇਸ ਵਿਚੋਂ ਇਕ ਵਿਅਕਤੀ ਪਾਜ਼ੇਟਿਵ ਪਾਇਆ ਗਿਆ ਹੈ। ਪ੍ਰੀਮੀਅਰ ਲੀਗ ਨੇ 17 ਮਈ ਤੋਂ ਕਲੱਬਾਂ ਦੇ ਖਿਡਾਰੀਆਂ ਅਤੇ ਸਟਾਫ ਦਾ ਨਿਯਮਿਤ ਤੌਰ 'ਤੇ ਕੋਰੋਨਾ ਪਰੀਖਣ ਸ਼ੁਰੂ ਕੀਤਾ ਸੀ ਤੇ ਹੁਣ ਤਕ 10 ਦੌਰ ਦੇ ਪਰੀਖਣ ਵਿਚ 18 ਖਿਡਾਰੀਆਂ ਤੇ ਸਟਾਫ ਮੈਂਭਰ ਪਾਜ਼ੇਟਿਵ ਆ ਚੁੱਕੇ ਹਨ।

Ranjit

This news is Content Editor Ranjit