ਅੰਕੁਸ਼ ਨੇ ਮੰਗੋਲੀਆ ''ਚ ਜਿੱਤਿਆ ਸੋਨ ਤਮਗਾ, ਦੇਵੇਂਦਰੋ ਨੇ ਚਾਂਦੀ ਤਮਗੇ ਨਾਲ ਕੀਤਾ ਸਬਰ

06/25/2017 2:07:17 PM

ਨਵੀਂ ਦਿੱਲੀ— ਅੰਕੁਸ਼ ਦਹੀਆ (60 ਕਿਲੋਗ੍ਰਾਮ) ਨੇ ਮੰਗੋਲੀਆ 'ਚ ਉਲਾਨਬਟੋਰ ਕੱਪ ਮੁੱਕੇਬਾਜ਼ੀ ਟੂਰਨਾਮੈਂਟ ਦੇ ਅੰਤਿਮ ਦਿਨ ਸੋਨ ਤਮਗਾ ਆਪਣੀ ਝੋਲੀ 'ਚ ਪਾਇਆ ਜਦਕਿ ਅਨੁਭਵੀ ਐੱਲ. ਦੇਵੇਂਦਰੋ ਸਿੰਘ (52 ਕਿਲੋਗ੍ਰਾਮ) ਨੇ ਚਾਂਦੀ ਤਮਗੇ ਨਾਲ ਸਬਰ ਕੀਤਾ। 19 ਸਾਲਾ ਸਾਬਕਾ ਏਸ਼ੀਆਈ ਯੁਵਾ ਚਾਂਦੀ ਤਮਗਾਧਾਰੀ ਅੰਕੁਸ਼ ਨੇ ਕੋਰੀਆ ਦੇ ਮਾਨ ਚੋਈ ਚੋਲ ਨੂੰ ਹਾਰ ਦਿੱਤੀ ਜਦਕਿ ਦੇਵੇਂਦਰੋ ਇੰਡੋਨੇਸ਼ੀਆ ਦੇ ਐਲਡੋਮਸ ਸੁਗੂਰੋ ਤੋਂ ਹਾਰ ਗਏ। ਭਾਰਤ ਨੇ ਇਸ ਤਰ੍ਹਾਂ ਇਕ ਸੋਨ, ਇਕ ਚਾਂਦੀ ਅਤੇ ਤਿੰਨ ਕਾਂਸੀ ਤਮਗਾ ਪ੍ਰਾਪਤ ਕੀਤੇ।

ਕੇ. ਸ਼ਿਆਮ ਕੁਮਾਰ (49 ਕਿਲੋਗ੍ਰਾਮ), ਮੁਹੰਮਦ ਹਸਮੁਦੀਨ (56 ਕਿਲੋਗ੍ਰਾਮ) ਅਤੇ ਪ੍ਰਿਅੰਕਾ ਚੌਧਰੀ (60 ਕਿਲੋਗ੍ਰਾਮ) ਕੱਲ ਆਪਣੀ ਸੈਮੀਫਾਈਨਲ ਬਾਊਟ 'ਚ ਹਾਰ ਗਏ ਸਨ ਜਿਸ ਨਾਲ ਉਨ੍ਹਾਂ ਨੂੰ ਕਾਂਸੀ ਤਮਗੇ ਪ੍ਰਾਪਤ ਹੋਏ। ਰਾਸ਼ਟਰਮੰਡਲ ਖੇਡਣ ਦੇ ਚਾਂਦੀ ਤਮਗਾਧਾਰੀ ਅਤੇ ਏਸ਼ੀਆਈ ਚੈਂਪੀਅਨਸ਼ਿਪ ਦੇ ਸਾਬਕਾ ਚਾਂਦੀ ਤਮਗਾ ਜੇਤੂ ਦੇਵੇਂਦਰੋ ਭਾਰਤ ਦੇ ਲਈ ਅੱਜ ਰਿੰਗ 'ਚ ਉਤਰੇ, ਉਹ ਸੁਗੂਰੋ ਦੇ ਖਿਲਾਫ ਆਮ ਤੌਰ ਦੀ ਤਰ੍ਹਾਂ ਹਮਲਾਵਰ ਰਵੱਈਏ ਨਾਲ ਖੇਡੇ। ਪਰ ਦੇਵੇਂਦਰੋ ਦੀ ਹਮਲਾਵਰਤਾ ਨੂੰ ਜੱਜਾਂ ਦਾ ਪੱਖ ਨਹੀਂ ਮਿਲਿਆ ਜਿਨ੍ਹਾਂ ਨੇ ਸੁਗੂਰੋ ਦੇ ਪੱਖ 'ਚ 3-2 ਨਾਲ ਫੈਸਲਾ ਸੁਣਾਇਆ। ਪਰ ਅੰਕੁਸ਼ ਦੇ ਮਾਨ ਚੋਈ ਚੋਲ ਨੂੰ ਹਰਾਉਣ ਦੇ ਬਾਅਦ ਦੇਵੇਂਦਰੋ ਦੇ ਹਾਰਨ ਦੀ ਨਿਰਾਸ਼ਾ ਨੂੰ ਥੋੜ੍ਹਾ ਘੱਟ ਕੀਤਾ ਜਿਸ ਤੋਂ ਬਾਅਦ ਭਾਰਤੀਆਂ ਨੇ ਜਸ਼ਨ ਮਨਾਇਆ। ਇਹ ਅੰਕੁਸ਼ ਦਾ ਸੀਨੀਅਰ ਪੱਧਰ 'ਤੇ ਪਹਿਲਾ ਕੌਮਾਂਤਰੀ ਤਮਗਾ ਹੈ।