ਅੰਕਿਤਾ, ਕਰਮਨ, ਰੂਤੁਜਾ ਅਤੇ ਜੀਲ ਨੂੰ ਵਾਈਲਡ ਕਾਰਡ

11/18/2017 9:05:22 AM

ਮੁੰਬਈ, (ਬਿਊਰੋ)— ਗੁਜਰਾਤ ਦੀ ਅੰਕਿਤਾ ਰੈਨਾ ਅਤੇ ਦਿੱਲੀ ਦੀ ਕਰਮਨ ਕੌਰ ਥਾਂਡੀ ਨੂੰ 1,25,000 ਡਾਲਰ ਇਨਾਮੀ ਰਾਸ਼ੀ ਵਾਲੇ ਐੱਲ.ਐਂਡ ਟੀ ਮੁੰਬਈ ਓਪਨ ਟੈਨਿਸ ਟੂਰਨਾਮੈਂਟ ਦੇ ਮੁੱਖ ਡਰਾਅ ਦੇ ਲਈ ਵਾਈਲਡ ਕਾਰਡ ਮਿਲਿਆ ਹੈ।

ਏ.ਆਈ.ਟੀ.ਏ. ਰੈਂਕਿੰਗ 'ਚ ਚੋਟੀ 'ਤੇ ਕਾਬਜ ਅੰਕਿਤਾ ਅਤੇ ਦੂਜੇ ਸਥਾਨ 'ਤੇ ਕਾਬਜ ਕਰਮਨ ਦੇ ਇਲਾਵਾ ਮਹਾਰਾਸ਼ਟਰ ਦੀ ਰੁਤੂਜਾ ਭੋਸਲੇ ਅਤੇ ਗੁਜਰਾਤ ਦੀ ਜੀਲ ਦੇਸਾਈ ਨੂੰ ਵੀ 20 ਨਵੰਬਰ ਤੋਂ ਸ਼ੁਰੂ ਹੋ ਰਹੇ ਇਸ ਟੂਰਨਾਮੈਂਟ 'ਚ 32 ਖਿਡਾਰੀਆਂ ਦੇ ਮੁੱਖ ਡਰਾਅ ਦੇ ਲਈ ਵਾਈਲਡ ਕਾਰਡ ਮਿਲਿਆ ਹੈ। ਇਨ੍ਹਾਂ ਚਾਰ ਖਿਡਾਰੀਆਂ ਦੇ ਇਲਾਵਾ ਪ੍ਰਾਂਜਲਾ ਯਾਦਲਾਵਾਡਿਲ, ਨਤਾਸ਼ਾ ਪਾਲਹਾ, ਨਿਧੀ ਚੁਲਮੁਲਾ ਅਤੇ ਰੀਆ ਭਾਟੀਆ ਨੂੰ ਕੁਆਲੀਫਾਇੰਗ ਮੁਕਾਬਲਿਆਂ ਦੇ ਲਈ ਵਾਈਲਡ ਕਾਰਡ ਦਿੱਤੇ ਗਏ ਹਨ। ਕੁਆਲੀਫਾਇਰ ਮੁਕਾਬਲੇ 19 ਨਵੰਬਰ ਨੂੰ ਖੇਡੇ ਜਾਣਗੇ ਜਦਕਿ ਮੁੱਖ ਮੁਕਾਬਲਾ 20 ਤੋਂ 26 ਨਵੰਬਰ ਤੱਕ ਚਲੇਗਾ।