ਮੇਸੀ ਦੀ ਹਾਂਗਕਾਂਗ ਮੈਚ ’ਚ ਗੈਰ-ਹਾਜ਼ਰੀ ’ਤੇ ਚੀਨ ’ਚ ਨਾਰਾਜ਼ਗੀ ਵਧੀ, ਆਯੋਜਕਾਂ ਨੇ ‘ਰਿਫੰਡ’ ਦੀ ਪੇਸ਼ਕਸ਼ ਕੀਤੀ

02/09/2024 7:27:30 PM

ਹਾਂਗਕਾਂਗ– ਹਾਂਗਕਾਂਗ ਵਿਚ ਇਕ ਫੁੱਟਬਾਲ ਮੈਚ ਦੌਰਾਨ ਲਿਓਨਿਲ ਮੇਸੀ ਦੇ ਮੈਦਾਨ ’ਤੇ ਨਾ ਉਤਰਨ ਤੋਂ ਬਾਅਦ ਸਰਕਾਰ ਤੇ ਖੇਡ ਪ੍ਰੇਮੀਆਂ ਦੇ ਗੁੱਸੇ ਦਾ ਸਾਹਮਣਾ ਕਰਨ ਵਾਲੇ ਆਯੋਜਕਾਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਵਿਸ਼ਵ ਕੱਪ ਜੇਤੂ ਫੁੱਟਬਾਲਰ ਦੀ ਗੈਰ-ਹਾਜ਼ਰੀ ਲਈ ਟਿਕਟਾਂ ਦੀ 50 ਫੀਸਦੀ ਰਾਸ਼ੀ ਵਾਪਸ ਕਰਨ ਦੀ ਪੇਸ਼ਕਸ਼ ਕਰੇਗਾ। ਇਸ ਹਫਤੇ ਦੇ ਸ਼ੁਰੂ ਵਿਚ ਸਥਾਨਕ ਟੀਮ ਵਿਰੁੱਧ ਇਸ ਮੈਚ ਵਿਚ ਮੇਸੀ ਨੂੰ ਵੀ ਮੈਦਾਨ ’ਤੇ ਖੇਡਣ ਉਤਰਨਾ ਸੀ ਪਰ ਉਹ ‘ਗ੍ਰੋਇਨ’ ਸੱਟ ਕਾਰਨ ਪੂਰੇ 90 ਮਿੰਟ ਤਕ ਬੈਂਚ ’ਤੇ ਬੈਠਾ ਰਿਹਾ ਪਰ ਅਰਜਨਟੀਨਾ ਦਾ ਇਹ ਸਟਾਰ ਖਿਡਾਰੀ ਬੁੱਧਵਾਰ ਨੂੰ ਇੰਟਰ ਮਿਆਮੀ ਦੇ ਤਾਜ਼ਾ ਪ੍ਰਦਰਸ਼ਨੀ ਮੈਚ ਵਿਚ ਟੋਕੀਓ ਵਿਚ 30 ਮਿੰਟ ਤਕ ਮੈਦਾਨ ’ਤੇ ਉਤਰਿਆ ਸੀ, ਜਿਸ ਨਾਲ ਪਿਛਲੇ ਦੋ ਦਿਨ ਤੋਂ ਚੀਨ ਵਿਚ ਸੋਸ਼ਲ ਮੀਡੀਆ ’ਤੇ ਲੋਕ ਮੇਸੀ ਦੇ ਹਾਂਗਕਾਂਗ ਵਿਚ ਮੈਚ ਨਾ ਖੇਡਣ ’ਤੇ ਨਿਰਾਸ਼ਾ ਪ੍ਰਗਟ ਕਰ ਰਹੇ ਹਨ।
ਸ਼ੁੱਕਰਵਾਰ ਨੂੰ ਸਥਾਨਕ ਆਯੋਜਕ ਟੈਟਲਰ ਏਸ਼ੀਆ ਨੇ ‘ਇੰਸਟਾਗ੍ਰਾਮ’ ਪੋਸਟ ’ਤੇ ਉਨ੍ਹਾਂ ਲੋਕਾਂ ਤੋਂ ਮੁਆਫੀ ਮੰਗੀ ਹੈ ਜਿਹੜੇ ਮੈਚ ਤੋਂ ਕਾਫੀ ਨਿਰਾਸ਼ ਸੀ। ਉਸ ਨੇ ਕਿਹਾ ਕਿ ਮੇਸੀ ਦੇ ਨਾ ਖੇਡਣ ਦੇ ਬਾਰੇ ਵਿਚ ਜਦੋਂ ਪਤਾ ਲੱਗਾ ਤਾਂ ਉਸ ਨੇ ਇੰਟਰ ਮਿਆਮੀ ਦੀ ਮੈਨੇਜਮੈਂਟ ਨੂੰ ਅਪੀਲ ਕੀਤੀ ਸੀ ਕਿ ਉਹ ਇਸ ਫੁੱਟਬਾਲਰ ਨਾਲ ਦਰਸ਼ਕਾਂ ਨੂੰ ਸਮਝਾਉਣ ਦਾ ਅਪੀਲ ਕਰੇ। ਕਰਾਰ ਅਨੁਸਾਰ ਮੇਸੀ ਨੂੰ 45 ਮਿੰਟ ਤਕ ਖੇਡਣਾ ਸੀ ਪਰ ਜੇਕਰ ਜ਼ਖ਼ਮੀ ਹੈ ਤਾਂ ਅਜਿਹਾ ਨਹੀਂ ਕਰ ਸਕੇਗਾ। ਮੈਚ ਦੀ ਹਰੇਕ ਟਿਕਟ ਦੀ ਕੀਮਤ 4880 ਹਾਂਗਕਾਂਗ ਡਾਲਰ (624 ਡਾਲਰ) ਤਕ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

Aarti dhillon

This news is Content Editor Aarti dhillon