BBL 'ਚ ਆਂਦਰੇ ਰਸੇਲ ਨੇ ਖੇਡੀ ਧਮਾਕੇਦਾਰ ਪਾਰੀ, 200 ਦੀ ਸਟ੍ਰਾਈਕ ਰੇਟ ਨਾਲ ਬਣਾਈਆਂ ਦੌੜਾਂ

12/12/2021 8:28:17 PM

ਨਵੀਂ ਦਿੱਲੀ- ਬਿੱਗ ਬੈਸ਼ ਲੀਗ ਵਿਚ ਮੈਲਬੋਰਨ ਸਟਾਰਸ ਵਲੋਂ ਖੇਡਣ ਉਤਰੇ ਆਂਦਰੇ ਰਸੇਲ ਨੇ ਟੀ-10 ਵਾਲੀ ਫਾਰਮ ਸਿਡਨੀ ਦੇ ਮੈਦਾਨ 'ਤੇ ਸਿਡਨੀ ਥੰਡਰਸ ਦੇ ਵਿਰੁੱਧ ਜਾਰੀ ਰੱਖੀ। ਸਿਡਨੀ ਨੇ ਪਹਿਲਾਂ ਖੇਡਦੇ ਹੋਏ ਮੈਲਬੋਰਨ ਨੂੰ 152 ਦੌੜਾਂ ਦਾ ਟੀਚਾ ਦਿੱਤਾ ਸੀ। ਆਂਦਰੇ ਰਸੇਲ ਜਦੋਂ ਮੈਦਾਨ 'ਤੇ ਉਤਰੇ ਤਾਂ ਮੈਲਬੋਰਨ ਦੀਆਂ 83 ਦੌੜਾਂ 'ਤੇ 4 ਵਿਕਟਾਂ ਸਨ ਪਰ ਰਸੇਲ ਨੇ 200 ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾ ਕੇ ਆਪਣੀ ਟੀਮ ਨੂੰ 18ਵੇਂ ਓਵਰ ਵਿਚ ਹੀ ਜਿੱਤ ਦਿਵਾ ਦਿੱਤੀ। ਉਨ੍ਹਾਂ ਨੇ 21 ਗੇਂਦਾਂ 'ਚ ਇਕ ਚੌਕੇ ਤੇ ਪੰਜ ਛੱਕਿਆਂ ਦੀ ਮਦਦ ਨਾਲ 42 ਦੌੜਾਂ ਬਣਾਈਆਂ।

ਇਹ ਖ਼ਬਰ ਪੜ੍ਹੋ- ਕੋਰੋਨਾ ਵਾਇਰਸ ਦੀ ਲਪੇਟ 'ਚ ਆਉਣ ਕਾਰਨ ਮਾਜ਼ੇਪਿਨ ਫਾਰਮੂਲਾ-1 ਰੇਸ ਤੋਂ ਬਾਹਰ


ਸਿਡਨੀ ਥੰਡਰਸ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਸੀ। ਰਸੇਲ ਨੇ ਟੀ-20 ਵਿਚ ਵੀ ਧਮਾਕੇਦਾਰ ਪਾਰੀਆਂ ਖੇਡ ਕੇ ਸਭ ਨੂੰ ਹੈਰਾਨ ਕਰ ਦਿੱਤਾ। ਜੇਕਰ ਉਸਦੀਆਂ ਪਿਛਲੀਆਂ ਪੰਜ ਪਾਰੀਆਂ 'ਤੇ ਨਜ਼ਰ ਮਾਰੀ ਜਾਵੇ ਤਾਂ ਉਹ 214 ਦੀ ਔਸਤ ਨਾਲ 227 ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾ ਰਹੇ ਹਨ। ਉਨ੍ਹਾਂ ਨੇ ਬਾਂਗਲਾ ਟਾਈਗਰਸ ਦੇ ਵਿਰੁੱਧ ਅਜੇਤੂ 26, ਦਿੱਲੀ ਬੁਲਸ ਦੇ ਵਿਰੁੱਧ 39, ਦਿੱਲੀ ਬੁਲਸ ਦੇ ਵਿਰੁੱਧ ਟੀ-10 ਦੇ ਖਿਤਾਬੀ ਮੁਕਾਬਲੇ ਵਿਚ ਅਜੇਤੂ 90, ਥੰਡਰਸ ਦੇ ਵਿਰੁੱਧ ਅਜੇਤੂ 17 ਤਾਂ ਹੁਣ ਸਿਡਨੀ ਦੇ ਮੈਦਾਨ 'ਤੇ ਥੰਡਰਸ ਦੇ ਵਿਰੁੱਧ ਅਜੇਤੂ 41 ਦੌੜਾਂ ਬਣਾਈਆਂ।

 

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

 

Gurdeep Singh

This news is Content Editor Gurdeep Singh