...ਅਤੇ ਹੁਣ ਕਿਨਸੇ ਵੋਲੰਸਕੀ ਨੇ ਸਕਾਈ ਵਰਲਡ ਕੱਪ 'ਚ ਦਿੱਤੀ ਕੋਬੇ ਬ੍ਰਾਇੰਟ ਨੂੰ ਸ਼ਰਧਾਂਜਲੀ

01/29/2020 11:41:10 PM

ਨਵੀਂ ਦਿੱਲੀ - ਫੁੱਟਬਾਲ ਦੀ ਨਾਮੀ ਚੈਂਪੀਅਨਸ ਲੀਗ ਵਿਚ ਐਂਟਰੀ ਕਰ ਕੇ ਸਾਰਿਆਂ ਨੂੰ ਹੈਰਾਨ ਕਰਨ ਵਾਲੀ ਮਾਡਲ ਕਿਨਸੇ ਵੋਲੰਸਕੀ ਨੇ ਹੁਣ ਆਸਟਰੀਆ ਦੇ ਸ਼ਲਾਦਲਿੰਗ ਵਿਚ ਚੱਲ ਰਹੀ ਐੱਫ. ਆਈ. ਐੱਸ. ਸਕਾਈ ਵਰਲਡ ਕੱਪ ਦੌਰਾਨ ਅਚਾਨਕ ਐਂਟਰੀ ਮਾਰ ਦਿੱਤੀ। ਕਿਨਸੇ ਨੇ ਇਸ ਦੌਰਾਨ ਬੀਤੇ ਦਿਨੀਂ ਹੈਲੀਕਾਪਟਰ ਹਾਦਸੇ ਵਿਚ ਮਾਰੇ ਗਏ ਐੱਨ. ਬੀ. ਏ. ਸਟਾਰ ਕੋਬੇ ਬ੍ਰਾਇੰਟ ਨੂੰ ਸ਼ਰਧਾਂਜਲੀ ਦਿੱਤੀ। ਕਿਨਸੇ ਦੇ ਹੱਥ ਵਿਚ ਕੋਬੇ ਨੂੰ ਸ਼ਰਧਾਂਜਲੀ ਦਿੰਦਾ ਪੋਸਟਰ ਫੜਿਆ ਹੋਇਆ ਸੀ। ਉਸ ਨੇ ਠੀਕ ਉਸੇ ਵਕਤ ਐਂਟਰੀ ਮਾਰੀ, ਜਦੋਂ ਇਟਲੀ ਦੇ ਏਲੈਕਸ ਵਿਨਟਜ਼ਰ ਨੇ ਗੋਲ ਕੀਤਾ ਸੀ। ਏਲੈਕਸ ਨੂੰ ਲੱਗਾ ਕਿ ਪ੍ਰਸ਼ੰਸਕ ਉਸ ਦੇ ਲਈ ਚੀਅਰਸ ਕਰ ਰਹੇ ਹਨ ਪਰ ਉਸ ਦੀ ਨਜ਼ਰ ਪਿੱਛੇ ਕਿਨਸੇ 'ਤੇ ਪਈ। ਕਾਲੇ ਰੰਗ ਦੇ ਬੇਹੱਦ ਘੱਟ ਕੱਪੜੇ ਪਹਿਨੀ ਕਿਨਸੇ ਦੇ ਹੱਥ ਵਿਚ 'ਰਿਪ ਕੋਬੇ' ਦਾ ਪੋਸਟਰ ਸੀ। ਟੂਰਨਾਮੈਂਟ ਮੈਨੇਜਮੈਂਟ ਨੇ ਉਸ ਨੂੰ ਤੁਰੰਤ ਸਟੇਡੀਅਮ 'ਚੋਂ ਬਾਹਰ ਕਰ ਦਿੱਤਾ।


ਦੱਸ ਦੇਈਏ ਕਿ ਕਿਨਸੇ ਉਦੋਂ ਚਰਚਾ ਵਿਚ ਆਈ ਸੀ, ਜਦੋਂ ਚੈਂਪੀਅਨਸ ਲੀਗ ਵਿਚ ਉਸ ਨੇ ਘੱਟ ਕੱਪੜਿਆਂ ਵਿਚ ਐਂਟਰੀ ਮਾਰੀ ਸੀ। ਉਹ ਉਦੋਂ ਆਪਣੇ ਬੁਆਏਫਰੈਂਡ ਦੀ ਵੈੱਬਸਾਈਟ ਦੀ ਪ੍ਰਮੋਸ਼ਨ ਲਈ ਇਹ ਸਭ ਕਰ ਰਹੀ ਸੀ। ਕਿਨਸੇ ਦੇ ਐਂਟਰ ਹੁੰਦੇ ਹੀ ਸੋਸ਼ਲ ਮੀਡੀਆ 'ਤੇ ਉਹ ਟ੍ਰੈਂਡ ਕਰਨ ਲੱਗੀ। ਉਸ ਦੇ ਇੰਸਟਾਗ੍ਰਾਮ 'ਤੇ ਫਾਲੋਅਰਜ਼ ਹਜ਼ਾਰਾਂ ਤੋਂ ਲੱਖਾਂ ਤੱਕ ਪਹੁੰਚ ਗਏ। ਉਸ ਨੂੰ ਇਕ ਹੀ ਦਿਨ ਵਿਚ ਰਿਕਾਰਡ 3 ਮਿਲੀਅਨ ਫਾਲੋਅਰਜ਼ ਮਿਲੇ। ਕਿਨਸੇ ਨੂੰ ਉਦੋਂ ਆਪਣੀ ਹਰਕਤ ਲਈ ਜੇਲ ਦੀ ਹਵਾ ਵੀ ਖਾਣੀ ਪਈ ਸੀ ਪਰ ਕਿਨਸੇ ਇਸ ਤੋਂ ਬੇਹੱਦ ਖੁਸ਼ ਸੀ। ਜੇਲ 'ਚੋਂ ਨਿਕਲਣ ਤੋਂ ਬਾਅਦ ਕਿਨਸੇ ਵੋਲੰਸਕੀ ਨੇ ਕਿਹਾ ਕਿ ਉਸ ਨੇ ਇਕ ਦਿਨ ਵਿਚ ਹੀ 100 ਸਾਲ ਜੀਅ ਲਏ।

Gurdeep Singh

This news is Content Editor Gurdeep Singh