ਅਨਸ ਨੇ ਮਿਲਖਾ ਤੋਂ ਬਾਅਦ ਰਚਿਆ ਇਤਿਹਾਸ

04/10/2018 1:59:38 AM

ਗੋਲਡ ਕੋਸਟ— ਭਾਰਤ ਦਾ ਤੇਜਿੰਦਰ ਸਿੰਘ ਸ਼ਾਟਪੁੱਟ ਪ੍ਰਤੀਯੋਗਿਤਾ 'ਚ ਸੋਮਵਾਰ 8ਵੇਂ ਸਥਾਨ 'ਤੇ ਰਿਹਾ, ਜਦਕਿ ਮੁਹੰਮਦ ਅਨਸ ਯਾਹੀਆ ਨੇ ਪੁਰਸ਼ 400 ਮੀਟਰ ਤੇ ਤੇਜਸਵਿਨ ਸ਼ੰਕਰ ਨੇ ਹਾਈ ਜੰਪ ਪ੍ਰਤੀਯੋਗਿਤਾ ਦੇ ਫਾਈਨਲ ਲਈ ਕੁਆਲੀਫਾਈ ਕਰ ਲਿਆ। ਅਨਸ ਉੱਡਣਾ ਸਿੱਖ ਮਿਲਖਾ ਸਿੰਘ ਤੋਂ ਬਾਅਦ 400 ਮੀਟਰ ਦੇ ਫਾਈਨਲ 'ਚ ਪਹੁੰਚਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ। ਰਾਸ਼ਟਰੀ ਰਿਕਾਰਡਧਾਰੀ ਅਨਸ ਨੇ 45.44 ਸੈਕੰਡ ਦਾ ਸਮਾਂ ਲੈ ਕੇ ਆਪਣੀ ਸੈਮੀਫਾਈਨਲ ਹੀਟ ਜਿੱਤੀ। ਹਾਲਾਂਕਿ ਉਹ 45.32 (ਦਿੱਲੀ, 2017) ਦੇ ਆਪਣੇ ਰਾਸ਼ਟਰੀ ਰਿਕਾਰਡ ਤੋਂ ਹੌਲੀ ਰਿਹਾ।