ਆਨੰਦ ਸਿੰਕਫੀਲਡ ਦੇ ਪਹਿਲੇ ਮੈਚ ''ਚ ਨਕਾਮੁਰਾ ਨਾਲ ਭਿੜੇਗਾ

08/02/2017 9:42:57 PM

ਸੇਂਟ ਲੂਈ (ਅਮਰੀਕਾ)— ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਇੱਥੇ ਹੋਣ ਵਾਲੇ ਸਿੰਕਫੀਲਡ ਕੱਪ ਸ਼ਤਰੰਜ ਟੂਰਨਾਮੈਂਟ ਦੇ ਪਹਿਲੇ ਦੌਰ ਵਿਚ ਅਮਰੀਕਾ ਦੇ ਹਿਕਾਰੂ ਨਕਾਮੁਰਾ ਨਾਲ ਭਿੜੇਗਾ।  ਇਹ ਟੂਰਨਾਮੈਂਟ ਗ੍ਰੈਂਡ ਚੈੱਸ ਟੂਰ ਦਾ ਹਿੱਸਾ ਹੈ। ਅਜੇ ਤਕ ਗ੍ਰੈਂਡ ਚੈੱਸ ਟੂਰ ਦੇ ਇਕ ਟਰਨਾਮੈਂਟ ਵਿਚ ਆਨੰਦ ਦਾ ਪ੍ਰਦਰਸਨ ਚੰਗਾ ਨਹੀਂ ਰਿਹਾ । ਉਹ ਅੱਠ ਬਾਜ਼ੀਆਂ ਵਿਚੋਂ ਸਿਰਫ ਤਿੰਨ ਅੰਕ ਹਾਸਲ ਕਰ ਸਕਿਆ ਹੈ ਤੇ ਉਹ ਸਾਂਝੇ ਤੌਰ 'ਤੇ ਅੱਠਵੇਂ ਸਥਾਨ 'ਤੇ ਹੈ। ਇਸ ਭਾਰਤੀ ਸਟਾਰ ਨੂੰ ਹੁਣ ਇਸ ਸੁਪਰ ਟੂਰਨਾਮੈਂਟ ਵਿਚ ਸ਼ਾਨਦਾਰ ਖੇਡ ਦਿਖਾਉਣੀ ਪਵੇਗੀ, ਜਿਸ ਵਿਚ ਨਾਰਵੇ ਦੇ ਮੈਗਨਸ ਕਾਰਲਸਨ ਨੂੰ ਫਿਰ ਤੋਂ ਚੋਟੀ ਦਰਜਾ ਦਿੱਤਾ ਗਿਆ ਹੈ।