ਆਨੰਦ ਨੇ ਖੇਡਿਆ ਡਰਾਅ, ਸਾਂਝੇ ਤੌਰ ''ਤੇ ਦੂਜੇ ਸਥਾਨ ''ਤੇ

08/10/2017 2:18:48 AM

ਸੇਂਟ ਲੂਈਸ -ਸਾਬਕਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਇੱਥੇ ਸਿੰਕਫੀਲਡ ਕੱਪ ਸ਼ਤਰੰਜ ਟੂਰਨਾਮੈਂਟ ਵਿਚ ਰੂਸ ਦੇ ਸਰਜੇਈ ਕਰਜਾਕਿਨ ਵਿਰੁੱਧ ਆਸਾਨ ਡਰਾਅ ਨਾਲ ਆਪਣਾ ਸਾਂਝੇ ਤੌਰ 'ਤੇ ਦੂਜਾ ਸਥਾਨ ਬਰਕਰਾਰ ਰੱਖਿਆ। ਕਰਜਾਕਿਨ ਸਫੇਦ ਮੋਹਰਿਆਂ ਨਾਲ ਖੇਡਣ ਦਾ ਫਾਇਦਾ ਨਹੀਂ ਚੁੱਕ ਸਕਿਆ, ਜਿਸ ਨਾਲ ਆਨੰਦ ਨੂੰ ਵੱਧ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਛੇ ਦੌਰ ਤੋਂ ਬਾਅਦ ਆਨੰਦ ਦੇ ਸੰਭਾਵਿਤ ਛੇ ਵਿਚੋਂ 3.5 ਅੰਕ ਹਨ। ਅੱਜ ਦਾ ਇਕੌਲਤਾ ਜੇਤੂ ਅਰਮੀਨੀਆ ਦਾ ਲੇਵੋਨ ਅਰੋਨੀਅਨ ਰਿਹਾ, ਜਿਸ ਨੇ ਅਮਰੀਕਾ ਦੇ ਵੇਸਲੀ ਸੋ ਨੂੰ ਹਰਾਇਆ। ਇਸ 3 ਲੱਖ ਡਾਲਰ ਦੇ ਇਨਾਮੀ ਟੂਰਨਾਮੈਂਟ ਵਿਚ ਹੁਣ 3 ਦੌਰ ਦੀ ਖੇਡ ਬਾਕੀ ਹੈ।