ਆਨੰਦ ਨੇ ਵਾਈ ਯੀ ਨਾਲ ਖੇਡਿਆ ਡਰਾਅ

01/19/2018 2:53:18 AM

ਵਿਜਕ ਆਨ ਜੀ — ਪੰਜ ਵਾਰ ਦੇ ਵਿਸ਼ਵ ਚੈਂਪੀਅਨ ਭਾਰਤ ਦੇ ਵਿਸ਼ਵਨਾਥਨ ਆਨੰਦ ਨੂੰ ਅੱਜ ਇੱਥੇ ਟਾਟਾ ਸਟੀਲ ਮਾਸਟਰਸ ਸ਼ਤਰੰਜ ਟੂਰਨਾਮੈਂਟ ਦੇ ਪੰਜਵੇਂ ਦੌਰ ਵਿਚ ਚੀਨ ਦੇ ਵੇਈ ਯੀ ਨੇ ਬਰਾਬਰੀ 'ਤੇ ਰੋਕ ਦਿੱਤਾ। ਪੰਜ ਬਾਜ਼ੀਆਂ ਦੇ ਤੀਜੇ ਡਰਾਅ ਤੋਂ ਬਾਅਦ ਆਨੰਦ 3.5 ਅੰਕਾਂ ਨਾਲ ਸਾਂਝੇ ਤੌਰ 'ਤੇ ਚੋਟੀ 'ਤੇ ਬਰਕਰਾਰ ਹੈ। ਨੀਦਰਲੈਂਡ ਦਾ ਅਨੀਸ਼ ਗਿਰੀ ਤੇ ਅਜਰਬੈਜਾਨ ਦਾ ਸ਼ਖਰੀਆਰ ਮਾਮੇਦਯਾਰੋਵ ਵੀ ਸਾਂਝੇ ਤੌਰ 'ਤੇ ਚੋਟੀ 'ਤੇ ਚੱਲ ਰਹੇ ਹਨ। ਗਿਰੀ ਨੂੰ ਇੰਗਲੈਂਡ ਦੇ ਗਵੇਨ ਜੋਨਸ ਨੇ ਬਰਾਬਰੀ 'ਤੇ ਰੋਕਿਆ ਜਦਕਿ ਮਾਮੇਦਯਾਰੋਵ ਨੇ ਅਮਰੀਕਾ ਦੇ ਫਾਬਿਆਨੋ ਕਰੂਆਨਾ ਨੂੰ ਹਰਾਇਆ। ਇਕ ਹੋਰ ਭਾਰਤੀ ਖਿਡਾਰੀ ਬੀ. ਅਧਿਬਨ  ਨੂੰ ਅਮਰੀਕਾ ਦੇ ਵੇਸਲੀ ਸੋ ਵਿਰੁੱਧ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਪੀਟਰ ਸਿਵਡਲਰ ਨੇ ਚੋਟੀ ਦੀ ਮਹਿਲਾ ਖਿਡਾਰੀ ਚੀਨ ਦੀ ਯਿਫਾਨ ਹਾਓ ਨੂੰ ਹਰਾਇਆ।