ਕੋਰੋਨਾ ਰਾਹਤ ਫੰਡ ਲਈ ਨੁਮਾਇਸ਼ੀ ਮੈਚ ਖੇਡਣਗੇ ਆਨੰਦ ਤੇ 4 ਹੋਰ ਗ੍ਰੈਂਡ ਮਾਸਟਰ

05/12/2021 3:33:03 AM

ਨਵੀਂ ਦਿੱਲੀ– 5 ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਤੇ 4 ਹੋਰ ਗ੍ਰੈਂਡ ਮਾਸਟਰ ਕੋਰੋਨਾ ਰਾਹਤ ਫੰਡ ਲਈ ਪੈਸਾ ਇਕੱਠਾ ਕਰਨ ਦੀ ਕਵਾਇਦ ਵਿਚ ਵੀਰਵਾਰ ਨੂੰ ਦੂਜੇ ਸ਼ਤਰੰਜ ਖਿਡਾਰੀਆਂ ਦੇ ਨਾਲ ਆਨਲਾਈਨ ਸ਼ਤਰੰਜ ਮੈਚ ਖੇਡਣਗੇ। ਚੈੱਸ ਡਾਟ ਕਾਮ ਬਲਿਟਜ਼ ਧਾਰਕ ਜਾਂ 2000 ਤੋਂ ਘੱਟ ਫਿਡੇ ਰੇਟਿੰਗ ਵਾਲੇ ਖਿਡਾਰੀ 150 ਡਾਲਰ ਦਾਨ ਦੇ ਕੇ ਆਨੰਦ ਦੇ ਨਾਲ ਖੇਡ ਸਕਦੇ ਹਨ ਜਦਕਿ ਬਾਕੀ ਗ੍ਰੈਂਡ ਮਾਸਟਰਸਾਂ ਦੇ ਨਾਲ ਖੇਡਣ ਲਈ 25 ਡਾਲਰ ਦਾਨ ਦੇਣੇ ਪੈਣਗੇ। ਦਾਨ ਰਾਸ਼ੀ ਨੁਮਾਇਸ਼ੀ ਮੈਚਾਂ ਦੌਰਾਨ ਵੀ ਸਵੀਕਾਰ ਕੀਤੀ ਜਾਵੇਗੀ। ਮੈਚ ਸ਼ਾਮ ਸਾਢੇ ਸੱਤ ਵਜੇ ਤੋਂ ਚੈੱਸ ਡਾਟ ਕਾਮ ’ਤੇ ਪ੍ਰਸਾਰਿਤ ਕੀਤੇ ਜਾਣਗੇ।

ਇਹ ਖ਼ਬਰ ਪੜ੍ਹੋ- ਮਾਂ ਨੂੰ ਯਾਦ ਕਰ ਰੋਣ ਲੱਗੇ ਕ੍ਰਿਸ ਗੇਲ, ਵਾਇਰਲ ਹੋਈ ਵੀਡੀਓ


ਵੈੱਬ ਸਾਈਟ ਨੇ ਕਿਹਾ ਕਿ ਉਹ ਵੀ ਦਾਨ ਰਾਸ਼ੀ ਦੇ ਬਰਾਬਰ ਰਕਮ ਦਾਨ ਵਿਚ ਦੇਵੇਗੀ। ਮੈਚ ਵਿਚ ਆਨੰਦ ਤੋਂ ਇਲਾਵਾ ਕੋਨੇਰੂ ਹੰਪੀ, ਡੀ. ਹਰਿਕਾ, ਨਿਹਾਲ ਸਰੀਨ ਤੇ ਪੀ. ਰਮੇਸ਼ ਬਾਬੂ ਹਿੱਸਾ ਲੈਣਗੇ। ਇਸ ਨਾਲ ਇਕੱਠੀ ਹੋਣ ਵਾਲੀ ਸਾਰੀ ਰਾਸ਼ੀ ਰੈੱਡ ਕ੍ਰਾਸ ਇੰਡੀਆ ਤੇ ਭਾਰਤੀ ਸ਼ਤਰੰਜ ਮਹਸਾਂਘ ਦੀ ਚੈੱਕਮੇਟ ਕੋਵਿੰਡ ਮੁਹਿੰਮ ਨੂੰ ਜਾਵੇਗੀ।

ਇਹ ਖ਼ਬਰ ਪੜ੍ਹੋ- KKR ਦਾ ਗੇਂਦਬਾਜ਼ ਕਮਿੰਸ ਬਣਨ ਵਾਲਾ ਹੈ ਪਿਤਾ, ਪਤਨੀ ਨੇ ਸ਼ੇਅਰ ਕੀਤੀ ਪੋਸਟ


ਆਨੰਦ ਨੇ ਕਿਹਾ,‘‘ਸਾਨੂੰ ਪਤਾ ਹੈ ਕਿ ਭਾਰਤ ਕੋਰੋਨਾ ਸੰਕਟ ਨਾਲ ਜੂਝ ਰਿਹਾ ਹੈ। ਇਸ ਸਮੇਂ ਅਸੀਂ ਕਿਸੇ ਨਾ ਕਿਸੇ ਰੂਪ ਨਾਲ ਪ੍ਰਭਾਵਿਤ ਹਾਂ। ਅਜਿਹਾ ਕੋਈ ਵੀ ਨਹੀਂ ਹੈ, ਜਿਸ ’ਤੇ ਇਸਦਾ ਅਸਰ ਨਹੀਂ ਹੋਇਆ ਹੈ। ਸਾਨੂੰ ਸਾਰਿਆਂ ਨੂੰ ਕੋਰੋਨਾ ਰਾਹਤ ਫੰਡ ਵਿਚ ਯੋਗਦਾਨ ਦੇਣਾ ਚਾਹੀਦਾ ਹੈ। ਤੁਸੀਂ ਭਾਰਤ ਦੇ ਸਰਵਸ੍ਰੇਸ਼ਠ ਗ੍ਰੈਂਡ ਮਾਸਟਰ ਦੇ ਨਾਲ ਖੇਡ ਸਕਦੇ ਹੋ ਤੇ ਚੈੱਸ ਡਾਟ ਕਾਮ ’ਤੇ ਦਾਨ ਦੇ ਸਕਦਾ ਹੈ। ਇਹ ਸ਼ਤਰੰਜ ਭਾਇਚਾਰੇ ਵਲੋਂ ਛੋਟਾ ਜਿਹਾ ਯੋਗਦਾਨ ਹੈ। ਉਮੀਦ ਹੈ ਕਿ ਤੁਸੀਂ ਸਾਰੇ ਇਸ ਵਿਚ ਵਧ ਚੜ੍ਹ ਕੇ ਹਿੱਸਾ ਲਵੋਗੇ।’’

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 

Gurdeep Singh

This news is Content Editor Gurdeep Singh