ਆਨੰਦ, ਗੁਜਰਾਤੀ ਨੇ ਪ੍ਰੋ ਸ਼ਤਰੰਜ ਲੀਗ ''ਚ ਮੁੰਬਈ ਨੂੰ ਅਹਿਮ ਜਿੱਤ ਦਿਵਾਈ

02/16/2018 11:28:21 AM

ਨਵੀਂ ਦਿੱਲੀ, (ਬਿਊਰੋ)— ਵਿਸ਼ਵ ਰੈਪਿੰਡ ਸ਼ਤਰੰਜ ਚੈਂਪੀਅਨ ਵਿਸ਼ਵਨਾਥਨ ਆਨੰਦ ਅਤੇ ਗ੍ਰੈਂਡਮਾਸਟਰ ਵਿਦਿਤ ਗੁਜਰਾਤੀ ਦੀ ਮਦਦ ਨਾਲ ਮੁੰਬਈ, ਮੂਵਰਸ ਪ੍ਰੋ ਸ਼ਤਰੰਜ ਲੀਗ ਦੇ ਸਕੋਰ ਬੋਰਡ 'ਚ ਆਪਣੇ ਚੋਟੀ ਦੇ ਸਥਾਨ 'ਤੇ ਕਾਇਮ ਰਹੀ। ਆਨੰਦ ਅਤੇ ਗੁਜਤਾਰੀ ਦੀ ਮਦਦ ਨਾਲ ਮੁੰਬਈ ਨੇ ਵੋਲਗਾ ਸਟ੍ਰਾਮਬ੍ਰਿਗਰਸ ਨੂੰ 9-7 ਨਾਲ ਹਰਾਇਆ ਜਿਸ ਨਾਲ ਟੀਮ ਪੰਜ ਅੰਕ ਲੈ ਕੇ ਛੇਵੇਂ ਦੌਰ ਦੇ ਬਾਅਦ ਆਰਮੇਨੀਆ ਈਗਲਸ ਅਤੇ ਦਿੱਲੀ ਡਾਇਨਾਮਾਈਟਸ 'ਤੇ ਇਕ ਅੰਕ ਦੀ ਬੜ੍ਹਤ ਬਣਾਏ ਹੈ। ਇਹ ਦੁਨੀਆ ਦੀ ਪਹਿਲੀ ਆਨਲਾਈਨ ਸ਼ਤਰੰਜ ਲੀਗ ਹੈ।

ਆਨੰਦ ਨੇ ਕਿਹਾ, ''ਸਾਡੇ ਲਈ ਸਭ ਕੁਝ ਠੀਕ ਰਿਹਾ। ਮੈਂ ਅਤੇ ਵਿਦਿਤ ਚੰਗਾ ਖੇਡੇ ਜਿਸ ਨਾਲ ਟੀਮ ਨੇ ਆਸਾਨੀ ਨਾਲ ਜਿੱਤ ਦਰਜ ਕੀਤੀ'' ਆਨੰਦ ਅਤੇ ਵਿਦਿਤ ਨੇ ਮੁੰਬਈ ਮੂਵਰਸ ਲਈ ਕਾਫੀ ਅੰਕ ਜੁਟਾਏ, ਹਰੇਕ ਨੇ ਚਾਰ 'ਚੋਂ 3.5 ਅੰਕ ਹਾਸਲ ਕੀਤੇ ਜਦਕਿ ਰਾਕੇਸ਼ ਕੁਲਕਰਣੀ ਨੇ ਚਾਰ 'ਚੋਂ 1.5 ਅੰਕ ਅਤੇ ਸਮੀਰ ਕਾਠਮਾਲੇ ਨੇ ਚਾਰ 'ਚੋਂ ਅੱਧਾ ਅੰਕ ਪ੍ਰਾਪਤ ਕੀਤਾ।  ਇਸ 32 ਟੀਮਾਂ ਦੀ ਲੀਗ 'ਚ ਤਿੰਨ ਹੋਰ ਦੌਰ ਖੇਡੇ ਜਾਣੇ ਹਨ। ਲੀਗ ਚਾਰ ਡਵੀਜ਼ਨ 'ਚ ਵੰਡੀ ਹੋਈ ਹੈ, ਹਰੇਕ ਡਵੀਜ਼ਨ ਤੋਂ ਚਾਰ ਚੋਟੀ ਦੀਆਂ ਟੀਮਾਂ ਅਗਲੇ ਪੜਾਅ 'ਚ ਪਹੁੰਚਣਗੀਆਂ ਜੋ ਨਾਕਆਊਟ ਫਾਰਮੈਟ 'ਚ ਖੇਡਿਆ ਜਾਵੇਗਾ।