ਅਮਿਤ ਕੁਮਾਰ ਨੇ ਜਿੱਤਿਆ ਚਾਂਦੀ ਤਮਗਾ

07/18/2017 5:02:45 AM

ਲੰਡਨ— ਭਾਰਤ ਦੇ ਅਮਿਤ ਕੁਮਾਰ ਸਰੋਹਾ ਨੇ ਅੱਜ ਇੱਥੇ ਵਿਸ਼ਵ ਪੈਰਾ-ਐਥਲੈਟਿਕਸ ਚੈਂਪੀਅਨਸ਼ਿਪ ਵਿਚ ਪੁਰਸ਼ ਵਰਗ ਦੇ ਕਲੱਬ ਥ੍ਰੋਅ ਐੱਫ 51 ਪ੍ਰਤੀਯੋਗਿਤਾ ਵਿਚ ਚਾਂਦੀ ਤਮਗਾ ਆਪਣੀ ਝੋਲੀ ਵਿਚ ਪਾਇਆ।
ਸਰੋਹਾ ਦੀ ਸਰਵਸ੍ਰੇਸ਼ਠ  30.25 ਮੀਟਰ ਦੀ ਰਹੀ, ਜਿਹੜੀ ਉਸ ਨੇ ਤੀਜੀ ਕੋਸ਼ਿਸ਼ ਵਿਚ ਹਾਸਲ ਕੀਤੀ, ਜਿਸ ਕਾਰਨ ਉਹ ਚਾਂਦੀ ਤਮਗਾ ਜਿੱਤਣ ਵਿਚ ਸਫਲ ਰਿਹਾ। ਇਸ ਪ੍ਰਕਿਰਿਆ ਵਿਚ ਹਰਿਆਣਾ ਦੇ ਇਸ ਪੈਰਾ ਐਥਲੀਟ ਨੇ ਇਸ ਪ੍ਰਤੀਯੋਗਿਤਾ ਵਿਚ ਨਵਾਂ ਏਸ਼ੀਆਈ ਰਿਕਾਰਡ ਵੀ ਬਣ ਦਿੱਤਾ। ਸਰਬੀਆ ਦੇ ਜੇਲਜਕੋ ਦਿਮਤ੍ਰਿਜੇਵਿਚ ਨੇ 31.99 ਮੀਟਰ ਦੇ ਵਿਸ਼ਵ ਰਿਕਾਰਡ ਨਾਲ ਆਪਣਾ ਖਿਤਾਬ ਬਰਕਰਾਰ ਰੱਖਿਆ।
ਇਕ ਹੋਰ ਭਾਰਤੀ ਧਰਮਬੀਰ 22.34 ਮੀਟਰ ਦੀ ਥ੍ਰੋਅ ਨਾਲ 10ਵੇਂ ਸਥਾਨ 'ਤੇ ਰਿਹਾ। 
ਸਰੋਹਾ ਨੇ ਇਸ ਚੈਂਪੀਅਨਸ਼ਿਪ ਦੇ ਪਿਛਲੇ ਸੈਸ਼ਨ ਵਿਚ ਵੀ ਚਾਂਦੀ ਤਮਗਾ ਜਿੱਤਿਆ ਸੀ। ਉਹ 2014 ਇੰਚੀਓਨ ਏਸ਼ੀਆਈ ਪੈਰਾ ਖੇਡਾਂ ਦੀ ਇਸ ਪ੍ਰਤੀਯੋਗਿਤਾ ਵਿਚ ਸੋਨ ਤਮਗਾ ਜਿੱਤ ਚੁੱਕਾ ਹੈ।