ਐਲੀਸਾ ਹੀਲੀ ਨੇ ਟੀ20 ਵਿਸ਼ਵ ਕੱਪ ਦੇ ਫਾਈਨਲ 'ਚ ਬਣਾਇਆ ਇਹ ਵੱਡਾ ਵਰਲਡ ਰਿਕਾਰਡ

03/08/2020 6:24:57 PM

ਸਪੋਰਟਸ ਡੈਸਕ — ਆਈ. ਸੀ. ਸੀ. ਟੀ20 ਮਹਿਲਾ ਵਿਸ਼ਵ ਕੱਪ ਦਾ ਫਾਈਨਲ ਮੈਚ ਭਾਰਤ ਅਤੇ ਆਸਟਰੇਲੀਆ ਦੇ ਵਿਚਾਲੇ ਮੈਲਬਾਰਨ  ਦੇ ਮੈਦਾਨ 'ਤੇ ਖੇਡਿਆ ਜਾ ਰਿਹਾ ਹੈ। ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਆਸਟਰੇਲੀਆਈ ਟੀਮ ਨੇ ਤੇਜ਼ ਸ਼ੁਰੂਆਤ ਦਿੱਤੀ। ਐਲੀਸਾ ਹੀਲੀ ਨੇ ਲਗਾਤਾਰ ਤੂਫਾਨੀ ਬੱਲੇਬਾਜ਼ੀ ਕਰ  ਦੌੜਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਹਿਲੀ ਨੇ ਟੀ-20 ਵਿਸ਼ਵ ਕੱਪ ਦੇ ਫਾਈਨਲ 'ਚ ਤੇਜ਼ ਅਰਧ ਸੈਂਕੜਾ ਲਗਾਇਆ ਅਤੇ ਇਸ ਦੇ ਨਾਲ ਹੀ ਇਕ ਨਵਾਂ ਕੀਰਤੀਮਾਨ ਵੀ ਬਣਾ ਦਿੱਤਾ।



ਐਲੀਸਾ ਹੀਲੀ ਨੇ ਫਾਈਨਲ ਮੁਕਾਬਲੇ 'ਚ ਭਾਰਤੀ ਗੇਂਦਬਾਜ਼ਾਂ ਦੀ ਰੱਜ ਕੇ ਧੂਲਾਈ ਕੀਤੀ ਅਤੇ ਸਿਰਫ 30 ਗੇਂਦਾਂ 'ਤੇ ਅਰਧ ਸੈਂਕੜਾ ਬਣਾ ਦਿੱਤਾ। ਉਹ ਆਈ. ਸੀ . ਸੀ. ਵਿਸ਼ਵ ਕੱਪ ਦੇ ਫਾਈਨਲ ਮੈਚ 'ਚ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਉਣ ਵਾਲੀ ਪਹਿਲੀ ਖਿਡਾਰਨ ਵੀ ਬਣ ਗਈ ਹੈ। ਇਸ ਤੋਂ ਪਹਿਲਾਂ ਤੇਜ਼ ਅਰਧ ਸੈਂਕੜਾ ਆਈ . ਸੀ . ਸੀ . ਦੇ ਕਿਸੇ ਵੀ ਈਵੈਂਟ 'ਚ ਨਹੀਂ ਲੱਗਾ ਹੈ। ਇੱਥੋਂ ਤੱਕ ਕਿ ਪੁਰਸ਼ਾਂ ਦੇ ਮੈਚਾਂ 'ਚ ਵੀ ਐਲੀਸਾ ਹੀਲੀ ਵਲੋਂ ਤੇਜ਼ ਕਿਸੇ ਨੇ ਫਾਈਨਲ ਮੈਚ 'ਚ ਅਰਧ ਸੈਂਕੜਾ ਨਹੀਂ ਲਗਾਇਆ ਹੈ।


ਐਲਿਸਾ ਹਿਲੀ ਨੇ ਟੀ-20 ਵਿਸ਼ਵ ਕੱਪ ਫਾਈਨਲ ਮੈਚ 'ਚ ਭਾਰਤ ਖਿਲਾਫ 39 ਗੇਂਦਾਂ 'ਤੇ 75 ਦੌੜਾਂ ਦੀ ਆਤੀਸ਼ੀ ਪਾਰੀ ਖੇਡੀ। ਜਿਸ 'ਚ ਹਿਲੀ ਨੇ 7 ਚੌਕੇ ਅਤੇ 5 ਛੱਕੇ ਲਾਏ ਸਨ। ਹਿਲੀ ਦੀ ਇਸ ਪਾਰੀ ਦੀ ਬਦੌਲਤ ਆਸਟਰੇਲੀਆਈ ਟੀਮ ਨੇ ਭਾਰਤ ਦੇ ਸਾਹਮਣੇ 185 ਦੌੜਾਂ ਦਾ ਟੀਚਾ ਰੱਖਿਆ।