ਵਿਰਾਟ ਵਰਗੇ ਲੀਡਰ ਤੇ ਬੱਲੇਬਾਜ਼ ਦੀ ਟੀਮ ਨੂੰ ਹਮੇਸ਼ਾ ਜ਼ਰੂਰਤ : ਰੋਹਿਤ

12/09/2021 10:17:31 PM

ਮੁੰਬਈ- ਭਾਰਤ ਦੇ ਸਫੇਦ ਗੇਂਦ ਦੇ ਨਵੇਂ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਹੈ ਕਿ ਟੀਮ ਨੂੰ ਵਿਰਾਟ ਕੋਹਲੀ ਦੀ ਕਾਬਲੀਅਤ ਤੇ ਅਗਵਾਈ ਵਾਲੇ ਖਿਡਾਰੀ ਦੀ ਹਮੇਸ਼ਾ ਜ਼ਰੂਰਤ ਰਹੇਗੀ। ਉਨ੍ਹਾਂ ਨੇ ਕਿਹਾ ਕਿ ਮੈਦਾਨ 'ਤੇ ਕਪਤਾਨ ਦਾ ਨਾਮ ਸਿਰਫ 20 ਫੀਸਦੀ ਹੀ ਹੁੰਦਾ ਹੈ, ਬਾਕੀ 80 ਫੀਸਦੀ ਕੰਮ ਮੈਦਾਨ ਤੋਂ ਬਾਹਰ ਹੁੰਦਾ ਹੈ, ਜਦੋਂ ਯੋਜਨਾ ਬਣਾਈ ਹੈ। ਰੋਹਿਤ ਨੇ ਕਿਹਾ ਕਿ ਟੀਮ ਨੂੰ ਹਮੇਸ਼ਾ ਤੋਂ ਵਿਰਾਟ ਵਰਗੇ ਬੱਲੇਬਾਜ਼ ਦੀ ਜ਼ਰੂਰਤ ਹੈ। ਟੀਮ-20 ਵਿਚ ਉਸਦੀ ਔਸਤ 50 ਤੋਂ ਜ਼ਿਆਦਾ ਹੈ, ਜੋ ਕਿ ਸ਼ਾਨਦਾਰ ਹੈ। ਉਨ੍ਹਾਂ ਨੇ ਆਪਣੀ ਬੱਲੇਬਾਜ਼ੀ, ਅਨੁਭਵ ਤੇ ਕਪਤਾਨੀ ਨਾਲ ਕਈ ਵਾਰ ਟੀਮ ਨੂੰ ਮੁਸ਼ਕਿਲਾਂ ਵਿਚੋਂ ਕੱਢਿਆ ਹੈ। ਰੋਹਿਤ ਨੇ ਅਨੁਸਾਰ ਇਕ ਕਪਤਾਨ ਉਨਾ ਹੀ ਵਧੀਆ ਹੁੰਦਾ ਹੈ, ਜਿੰਨੀ ਵਧੀਆ ਉਸਦੀ ਟੀਮ ਹੁੰਦੀ ਹੈ।

ਇਹ ਖ਼ਬਰ ਪੜ੍ਹੋ- AUS v ENG : ਦੂਜੇ ਦਿਨ ਦੀ ਖੇਡ ਖਤਮ, ਆਸਟਰੇਲੀਆ ਨੇ ਇੰਗਲੈਂਡ 'ਤੇ ਬਣਾਈ 196 ਦੌੜਾਂ ਦੀ ਬੜ੍ਹਤ

ਉਨ੍ਹਾਂ ਨੇ ਕਿਹਾ ਕਿ ਕਪਤਾਨ ਦਾ ਕੰਮ ਇਹ ਯਕੀਨੀ ਬਣਾਉਣਾ ਹੁੰਦਾ ਹੈ ਕਿ ਮੈਦਾਨ 'ਤੇ ਸਹੀ ਸੰਯੋਗ ਦੇ ਖਿਡਾਰੀ ਉਤਰਨ ਤੇ ਬਣਾਈ ਗਈ ਰਣਨੀਤੀ ਦਾ ਪਾਲਣ ਕਰਨ। ਜਦੋਂ ਕੋਈ ਖਿਡਾਰੀ ਖਰਾਬ ਪ੍ਰਦਰਸ਼ਨ ਕਰ ਰਿਹਾ ਹੋਵੇ ਤਾਂ ਉਸ ਨਾਲ ਜਾ ਕੇ ਗੱਲਬਾਤ ਕਰੋ, ਨਹੀਂ ਤਾਂ ਉਹ ਟੀਮ ਦੇ ਹੋਰ ਖਿਡਾਰੀਆਂ ਦੀ ਤਰ੍ਹਾਂ ਟੀਮ ਦੇ ਨਾਲ ਮੋਢੇ ਨਾਲ ਮੋਢਾ ਮਿਲਾਏ। ਹਾਂ ਜਦੋਂ ਖੁਦ ਦੇ ਪ੍ਰਦਰਸ਼ਨ ਦੀ ਗੱਲ ਹੋਵੇ ਤਾਂ ਉਹ ਬਹੁਤ ਅੱਗੇ ਆ ਕੇ ਪ੍ਰਦਰਸ਼ਨ ਕਰੇ। ਉਨ੍ਹਾਂ ਨੇ ਕਿਹਾ ਕਿ ਮੇਰੀ ਭੂਮਿਕਾ ਮੈਦਾਨ ਦੇ ਅੰਦਰ ਤੋਂ ਜ਼ਿਆਦਾ ਮੈਦਾਨ ਦੇ ਬਾਹਰ ਦੀ ਹੋਵੇਗੀ। ਮੈਦਾਨ 'ਤੇ ਇਕ ਪਾਰੀ ਦੇ ਦੌਰਾਨ ਤੁਹਾਡੇ ਕੋਲ ਮੁਸ਼ਕਿਲ ਨਾਲ ਤਿੰਨ-ਸਾਢੇ ਤਿੰਨ ਘੰਟੇ ਦਾ ਸਮਾਂ ਹੁੰਦਾ ਹੈ ਤੇ ਉਸ ਦੌਰਾਨ ਤੁਸੀਂ ਸ਼ਾਇਦ ਹੀ ਕੋਈ ਵੱਡਾ ਬਦਲਾਅ ਕਰ ਸਕਦੇ ਹੋ। 

ਇਹ ਖ਼ਬਰ ਪੜ੍ਹੋ- BCCI ਨੇ ਕੋਹਲੀ ਦੇ ਲਈ ਕੀਤਾ ਧੰਨਵਾਦ, ਟਵੀਟ ਕਰ ਲਿਖੀ ਇਹ ਗੱਲ

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh