ਫਾਈਨਲ ''ਚ ਹਾਰ ਕੇ ਵੀ ਕ੍ਰੋਏਸ਼ੀਆ ਨੇ ਜਿੱਤਿਆ ਸਭ ਦਾ ਦਿਲ

07/16/2018 12:01:35 AM

ਮਾਸਕੋ— ਕ੍ਰੋਏਸ਼ੀਆ ਫਾਈਨਲ ਮੁਕਾਬਲੇ 'ਚ ਫਰਾਂਸ ਤੋਂ 4-2 ਨਾਲ ਹਰਾ ਕੇ ਖਿਤਾਬ ਜਿੱਤਣ ਤੋਂ ਖੁੰਝ ਗਿਆ ਪਰ ਉਨ੍ਹਾਂ ਨੇ ਆਪਣੇ ਵਲੋਂ ਬਹੁਤ ਯਤਨ ਕੀਤਾ ਤੇ ਕੌਸ਼ਲ ਤੇ ਚਪਲਤਾ ਨਾਲ ਦਰਸ਼ਕਾਂ ਦਾ ਦਿਲ ਵੀ ਜਿੱਤ ਲਿਆ। ਫਰਾਂਸ ਕ੍ਰੋਏਸ਼ੀਆ 'ਤੇ ਹਾਵੀ ਰਿਹਾ ਇਹ ਉਸਦੀ ਅਸਲੀ ਤਾਕਤ ਹੈ। ਜਿਸ ਦੇ ਦਮ 'ਤੇ ਉਹ 20 ਸਾਲ ਬਾਅਦ ਫਿਰ ਚੈਂਪੀਅਨ ਬਣਨ 'ਚ ਸਫਲ ਰਿਹਾ ਪਰ ਦੂਜੇ ਪਾਸੇ 40 ਲੱਖ ਵਾਲੇ ਇਸ ਛੋਟੇ ਦੇਸ਼ ਨੇ ਦੁਨੀਆ ਭਰ 'ਚ ਆਪਣੀ ਪਹਿਚਾਨ ਬਣਾ ਲਈ ਹੈ।


ਕ੍ਰੋਏਸ਼ੀਆ ਦੀ ਰਾਸ਼ਟਰਪਤੀ ਕੋਲਿੰਡਾ ਗ੍ਰੇਬਰ ਕਿਤਾਰੋਵਿਕ ਵੀ ਆਪਣੀ ਟੀਮ ਨੂੰ ਖੂਬ ਸਪੋਰਟ ਕਰਦੀ ਨਜ਼ਰ ਆਈ। ਉਹ ਫਾਈਨਲ ਮੈਚ ਦੇਖਣ ਪਹੁੰਚੀ ਤੇ ਹਾਰ ਮਿਲਣ ਤੋਂ ਬਾਅਦ ਵੀ ਖੁਸ਼ੀ-ਖੁਸ਼ੀ ਨਾਲ ਟੀਮ ਦੇ ਮੈਂਬਰਾਂ ਦਾ ਹੌਸਲਾ ਵਧਾਉਣ ਲਈ ਉਨ੍ਹਾਂ ਨੂੰ ਗਲੇ ਲਗਾਇਆ। ਕ੍ਰੋਏਸ਼ੀਆ ਦੇ ਪ੍ਰਧਾਨ ਮੰਤਰੀ ਆਂਦ੍ਰੇਜ ਪਲੇਨਕੋਵਿਚ ਨੇ ਵੀ ਖੁਸ਼ੀ ਪ੍ਰਗਟ ਕੀਤੀ ਸੀ ਜਦੋ ਉਸਦੀ ਟੀਮ ਨੇ ਸੈਮੀਫਾਈਨਲ 'ਚ ਇੰਗਲੈਂਡ ਨੂੰ ਹਰਾਇਆ ਸੀ। ਉਹ ਜਿੱਤ ਦੀ ਖੁਸ਼ੀ 'ਚ ਮੀਟਿੰਗ 'ਚ ਰਾਸ਼ਟਰੀ ਫੁੱਟਬਾਲ ਟੀਮ ਦੀ ਲਾਲ ਤੇ ਚਿੱਟੀ ਜਰਸੀ ਪਾ ਕੇ ਪਹੁੰਚੇ ਸਨ।
ਜ਼ਿਕਰਯੋਗ ਹੈ ਕਿ ਕ੍ਰੋਏਸ਼ੀਆ ਫੀਫਾ ਦੇ ਇਤਿਹਾਸ 'ਚ ਪਹਿਲੀ ਵਾਰ ਫਾਈਨਲ ਮੁਕਾਬਲੇ 'ਚ ਪਹੁੰਚਿਆ ਸੀ। ਉਸ ਨੇ ਗਰੁੱਪ ਦੇ ਸਾਰੇ ਮੈਚ ਜਿੱਤੇ ਸਨ।