ਓਲੰਪਿਕ ''ਚ ਤੀਰਅੰਦਾਜ਼ਾਂ ਤੋਂ ਤਮਗੇ ਦੀ ਉਮੀਦ : ਮਲਿਕ

01/03/2020 11:28:36 AM

ਨਵੀਂ ਦਿੱਲੀ— ਯੁਵਾ ਓਲੰਪਿਕ-2018 'ਚ ਭਾਰਤ ਨੂੰ ਪਹਿਲਾ ਚਾਂਦੀ ਦਾ ਤਮਗਾ ਦਿਵਾਉਣ ਵਾਲੇ ਆਕਾਸ਼ ਮਲਿਕ ਨੇ ਉਮੀਦ ਜਤਾਈ ਹੈ ਕਿ 2020 ਟੋਕੀਓ ਓਲੰਪਿਕ 'ਚ ਭਾਰਤੀ ਤੀਰਅੰਦਾਜ਼ੀ ਦਲ ਦੇਸ਼ ਲਈ ਤਮਗਾ ਜ਼ਰੂਰ ਲੈਕੇ ਆਵੇਗਾ। ਮਲਿਕ ਨੇ ਕਿਹਾ ਕਿ ਭਾਰਤੀ ਤੀਰਅੰਦਾਜ਼ੀ ਦਲ ਲਈ ਖੇਲੋ ਇੰਡੀਆ ਯੂਥ ਗੇਮਸ ਓਲੰਪਿਕ ਦੀਆਂ ਤਿਆਰੀਆਂ ਦੇ ਲਿਹਾਜ਼ ਨਾਲ ਬਹੁਤ ਮਹੱਤਵਪੂਰਨ ਹੈ। ਖੇਲੋ ਇੰਡੀਆ ਗੁਹਾਟੀ 'ਚ 10-22 ਜਨਵਰੀ ਤਕ ਆਯੋਜਿਤ ਕੀਤੇ ਜਾਣਗੇ।

ਹਿਸਾਰ ਦੇ ਰਹਿਣ ਵਾਲੇ ਤੀਰਅੰਦਾਜ਼ ਨੇ ਏਸ਼ੀਆ ਕੱਪ ਸਟੇਜ-1 ਦੀ ਪੁਰਸ਼ ਟੀਮ 'ਚ ਚਾਂਦੀ ਅਤੇ ਸਾਲ 2018 'ਚ ਏਸ਼ੀਆ ਕੱਪ ਦੇ ਸਟੇਜ-2 'ਚ ਕਾਂਸੀ ਤਮਗਾ ਜਿੱਤਿਆ ਸੀ। ਮਲਿਕ ਨੇ ਕਿਹਾ ਕਿ ਇਨ੍ਹਾਂ ਖੇਡਾਂ 'ਚ ਬਹੁਤ ਚੰਗਾ ਤਜਰਬਾ ਰਿਹਾ ਹੈ। ਉਨ੍ਹਾਂ ਕਿਹਾ, ''ਮੈਂ ਖੇਲੋ ਇੰਡੀਆ ਦੇ ਤਹਿਤ ਪਹਿਲੇ ਸੈਸ਼ਨ 'ਚ ਕਾਂਸੀ ਤਮਗਾ ਜਿੱਤਿਆ ਸੀ ਅਤੇ ਇਹ ਨੌਜਵਾਨਾਂ ਲਈ ਬਿਹਤਰੀਨ ਟੂਰਨਾਮੈਂਟ ਹੈ। ਖਿਡਾਰੀਆਂ ਨੂੰ ਇਸ ਤੋਂ ਬਹੁਤ ਆਤਮਵਿਸ਼ਵਾਸ ਮਿਲਦਾ ਹੈ।''

Tarsem Singh

This news is Content Editor Tarsem Singh