ਕੋਰੋਨਾ ਵਾਇਰਸ ਕਾਰਨ ਅਜਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਮੁਅੱਤਲ

03/02/2020 4:09:44 PM

ਨਵੀਂ ਦਿੱਲੀ : ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦੇ ਖਤਰੇ ਨੂੰ ਦੇਖਦਿਆਂ ਸੋਮਵਾਰ ਨੂੰ ਅਜਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਦੇ 29ਵੇਂ ਸੈਸ਼ਨ ਨੂੰ ਅਪ੍ਰੈਲ ਦੀ ਜਗ੍ਹਾ ਸਤੰਬਰ ਵਿਚ ਆਯੋਜਿਤ ਕਰਾਉਣ ਦਾ ਫੈਸਲਾ ਕੀਤਾ ਗਿਆ। ਆਯੋਜਕਾਂ ਵੱਲੋਂ ਜਾਰੀ ਬਿਆਨ ਮੁਤਾਬਕ ਅਜਲਾਨ ਸ਼ਾਹ ਕੱਪ ਦਾ ਆਯੋਜਨ ਮਲੇਸ਼ੀਆ ਦੇ ਇਪੋਹ ਵਿਚ11 ਤੋਂ 18 ਅਪ੍ਰੈਲ ਤਕ ਹੋਣਾ ਸੀ ਪਰ ਹੁਣ ਇਹ ਟੂਰਨਾਮੈਂਟ 24 ਸਤੰਬਰ ਤੋਂ 3 ਅਕਤੂਬਰ ਤਕ ਰਹੇਗਾ। ਖਤਰਨਾਕ ਕੋਰੋਨਾ ਵਾਇਰਸ ਕਾਰਨ ਇਸ ਤੋਂ ਪਹਿਲਾਂ ਵੀ ਕਈ ਖੇਡ ਪ੍ਰਤੀਯੋਗਿਤਾਵਾਂ ਰੱਦ ਜਾਂ ਮੁਅੱਤਲ ਹੋ ਚੁੱਕੀਆਂ ਹਨ। ਇਸ ਵਾਇਰਸ ਕਾਰਨ ਹੁਣ ਤਕ ਦੁਨੀਆ ਭਰ ਵਿਚ 3000 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਹੈ ਅਤੇ ਜ਼ਿਆਦਾ ਲੋਕ ਇਨਫੈਕਟਿਡ ਹੋਏ ਹਨ।