ਵਿੰਡੀਜ਼ ਖਿਲਾਫ ਸ਼ਾਨਦਾਰ ਪਾਰੀ ਖੇਡ ਕੇ ਰਹਾਣੇ ਨੇ ਦਿੱਤਾ ਵੱਡਾ ਬਿਆਨ, ਕਹੀ ਇਹ ਗੱਲ

08/23/2019 12:51:05 PM

ਸਪੋਰਟਸ ਡੈਸਕ : ਭਾਰਤ ਅਤੇ ਵਿੰਡੀਜ਼ ਵਿਚਾਲੇ ਟੈਸਟ ਸੀਰੀਜ਼ ਦਾ ਪਹਿਲਾ ਮੁਕਾਬਲਾ ਏਂਟਿਗਾ ਦੇ ਸਰ ਵਿਵਿਅਨ ਰਿਚਰਡਸ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਅਜਿਹੇ 'ਚ ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਹਿਲਾਂ ਦਿਨ 6 ਵਿਕਟਾਂ ਗੁਆ ਕੇ 203 ਦੌੜਾਂ ਬਣਾ ਲਈਆਂ ਹਨ। ਰਹਾਣੇ ਨੇ ਅਜਿਹੇ ਸਮੇਂ 'ਚ ਮੋਰਚਾ ਸੰਭਾਲਿਆ ਜਦ ਕਿ ਭਾਰਤ ਦਾ ਸਕੋਰ ਪਹਿਲੇ ਅੱਠ ਓਵਰ 'ਚ ਤਿੰਨ ਵਿਕਟਾਂ 'ਤੇ 25 ਦੌੜਾਂ ਹੋ ਗਿਆ। ਰਹਾਣੇ ਸ਼ੁਰੂਆਤ 'ਚ ਜੂਝਣ ਤੋਂ ਬਾਅਦ ਆਪਣੀ ਸ਼ਾਨਦਾਰ ਲੈਹ 'ਚ ਆਏ। ਉਨ੍ਹਾਂ ਨੇ 10 ਚੌਕਿਆਂ ਦੀ ਮਦਦ ਨਾਲ 81 ਦੌੜਾਂ ਦੀ ਕੀਮਤੀ ਪਾਰੀ ਖੇਡ ਟੀਮ ਨੂੰ ਮੈਚ 'ਚ ਵਾਪਸੀ ਕਰਾਈ।

ਰਹਾਣੇ ਨੇ ਦਿਨ ਦੀ ਖੇਡ ਖ਼ਤਮ ਹੋਣ ਤੋਂ ਬਾਅਦ ਪ੍ਰੈਸ ਕਾਨਫਰੰਸ 'ਚ ਕਿਹਾ, ਜਦੋਂ ਤੱਕ ਮੈਂ ਕ੍ਰੀਜ਼ 'ਤੇ ਹੁੰਦਾ ਹਾਂ ਤਦ ਤਕ ਮੈਂ ਸਿਰਫ ਟੀਮ ਦੇ ਬਾਰੇ 'ਚ ਸੋਚਦਾ ਹਾਂ, ਮੈਂ ਸਵਾਰਥੀ ਨਹੀਂ ਹਾਂ । ਮੈਨੂੰ ਸੈਂਕੜੇ ਤੋਂ ਖੁੰਝ ਜਾਣ ਦਾ ਕੋਈ ਦੁੱਖ ਨਹੀਂ ਹੈ ਕਿਉਂਕਿ ਮੈਨੂੰ ਲੱਗਦਾ ਹੈ ਕਿ ਇਸ ਵਿਕਟ 'ਤੇ 81 ਦੌੜਾਂ ਦੀ ਪਾਰੀ ਵੀ ਕਾਫ਼ੀ ਸੀ ਅਤੇ ਅਸੀਂ ਹੁਣ ਇਸ ਟੈਸਟ 'ਚ ਸਹੀ ਜਗ੍ਹਾ 'ਤੇ ਹਾਂ।  
ਰਹਾਣੇ ਨੇ ਕਿਹਾ, ਜਦੋਂ ਤੱਕ ਮੈਂ ਟੀਮ ਲਈ ਯੋਗਦਾਨ ਕਰ ਕਰ ਰਿਹਾ ਹਾਂ ਇਹ ਜ਼ਿਆਦਾ ਮਾਇਨੇ ਰੱਖਦਾ ਹੈ। ਹਾਂ, ਮੈਂ ਆਪਣੇ ਸੈਂਕੜੇ ਦੇ ਬਾਰੇ 'ਚ ਸੋਚ ਰਿਹਾ ਸੀ ਪਰ ਜਿਸ ਹਾਲਾਤਾਂ 'ਚ-25 ਦੌੜਾਂ 'ਤੇ ਤਿੰਨ ਵਿਕਟਾਂ-ਜ਼ਰਾ ਮੁਸ਼ਕਿਲ ਸੀ। ਹੋਰ ਜਿਵੇਂ ਕਿ ਮੈਂ ਕਿਹਾ, ਮੈਂ ਸਿਰਫ ਟੀਮ ਲਈ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦਾ ਸੀ। ਮੈਂ ਆਪਣੇ ਸੈਂਕੜੇ ਬਾਰੇ 'ਚ ਜ਼ਿਆਦਾ ਪਰੇਸ਼ਾਨ ਨਹੀਂ ਸੀ ਕਿਉਂਕਿ ਹਾਲਾਤਾਂ ਦੇ ਅਨੁਸਾਰ ਖੇਡਦੇ ਹੋਏ ਆਪਣੇ ਆਪ ਬਣ ਜਾਂਦਾ।