ਬੱਲੇਬਾਜ਼ੀ ਕ੍ਰਮ ਨੂੰ ਲੈ ਕੇ ਕਦੀ ਸ਼ਿਕਾਇਤ ਨਹੀਂ ਰਹੀ : ਰਹਾਨੇ

03/20/2019 11:06:24 AM

ਜੈਪੁਰ— ਭਾਰਤੀ ਟੈਸਟ ਟੀਮ ਦੇ ਉਪ ਕਪਤਾਨ ਅਜਿੰਕਯ ਰਹਾਨੇ ਨੂੰ ਸੀਮਿਤ ਓਵਰ ਫਾਰਮੈਟ 'ਚ ਜ਼ਿਆਦਾ ਮੌਕੇ ਨਹੀਂ ਮਿਲੇ ਹਨ ਪਰ ਵਨ ਡੇ ਮੈਚਾਂ 'ਚ ਬੱਲੇਬਾਜ਼ੀ ਕ੍ਰਮ ਦੇ ਚੌਥੇ ਸਥਾਨ ਦੇ ਬਾਰੇ 'ਚ ਉਹ ਜ਼ਿਆਦਾ ਸੋਚ ਕੇ ਦਬਾਅ ਨਹੀਂ ਲੈਣਾ ਚਾਹੁੰਦੇ। ਵਿਸ਼ਵ ਕੱਪ ਲਈ ਭਾਰਤੀ ਟੀਮ 'ਚ ਚੌਥੇ ਸਥਾਨ ਦੇ ਲਈ ਕਿਸੇ ਦੀ ਜਗ੍ਹਾ ਅਜੇ ਪੱਕੀ ਨਹੀਂ ਹੋਈ ਹੈ। 

ਇਸ ਗੱਲ ਦੀ ਹਾਲਾਂਕਿ ਬਹੁਤ ਘੱਟ ਸੰਭਾਵਨਾ ਹੈ ਕਿ ਉਹ ਵਿਸ਼ਵ ਕੱਪ 'ਚ ਭਾਰਤ ਲਈ ਚੌਥੇ ਨੰਬਰ 'ਤੇ ਬੱਲੇਬਾਜ਼ੀ ਦੇ ਦਾਅਵੇਦਾਰ ਹੋਣਗੇ। ਪਰ 90 ਵਨ ਡੇ ਖੇਡ ਚੁੱਕੇ ਰਹਾਨੇ ਆਪਣੇ ਮੈਚਾਂ ਦੀ ਗਿਣਤੀ ਜ਼ਰੂਰ ਵਧਾਉਣਾ ਚਾਹੁਣਗੇ। ਆਈ.ਪੀ.ਐੱਲ. 'ਚ ਰਾਜਸਥਾਨ ਰਾਇਲਸ ਦੇ ਕਪਤਾਨ ਨੇ ਕਿਹਾ, ''ਮੈਨੂੰ ਆਪਣੇ ਬੱਲੇਬਾਜ਼ੀ ਕ੍ਰਮ ਦੇ ਬਾਰੇ 'ਚ ਕਦੀ ਕੋਈ ਸ਼ਿਕਾਇਤ ਨਹੀਂ ਰਹੀ ਅਤੇ ਜਿੱਥੇ ਵੀ ਮੈਨੂੰ ਮੌਕਾ ਮਿਲਿਆ ਮੈਂ ਪ੍ਰਦਰਸ਼ਨ ਕੀਤਾ ਹੈ। ਮੈਂ ਭਾਰਤੀ ਟੀਮ 'ਚ ਚੌਥੇ ਕ੍ਰਮ ਦੀ ਬੱਲੇਬਾਜ਼ੀ ਦੇ ਬਾਰੇ 'ਚ ਸੋਚ ਕੇ ਖ਼ੁਦ 'ਤੇ ਕੋਈ ਦਬਾਅ ਨਹੀਂ ਪਾਉਣਾ ਚਾਹੁੰਦਾ। ਮੈਂ ਸਮਝਦਾ ਹਾਂ ਕਿ ਬੱਲੇਬਾਜ਼ੀ ਕ੍ਰਮ ਬਹੁਤ ਸਾਰੀਆਂ ਚੀਜ਼ਾਂ 'ਤੇ ਨਿਰਭਰ ਕਰਦਾ ਹੈ। ਮੈਂ ਭਾਰਤ ਲਈ ਕਿਸੇ ਵੀ ਸਥਾਨ 'ਤੇ ਬੱਲੇਬਾਜ਼ੀ ਕਰਨ ਲਈ ਤਿਆਰ ਹਾਂ।''

Tarsem Singh

This news is Content Editor Tarsem Singh