ਸੋਨ ਤਮਗਾ ਹਾਸਲ ਕਰਕੇ ਸੁਸ਼ੀਲ ਨੇ ਕੀਤੀ 3 ਸਾਲ ਬਾਅਦ ਸ਼ਾਨਦਾਰ ਵਾਪਸੀ

12/18/2017 12:51:58 AM

ਨਵੀਂ ਦਿੱਲੀ— ਦੋ ਵਾਰ ਦੇ ਓਲੰਪਿਕ ਅਤੇ ਰਾਸ਼ਟਰਮੰਡਲ ਚੈਂਪੀਅਨਸ਼ਿਪ 'ਚ ਚਾਰ ਵਾਰ ਦੇ ਸੋਨ ਤਮਗਾ ਜਿੱਤਣ ਵਾਲੇ ਪਹਿਲਵਾਨ ਸੁਸ਼ੀਲ ਕੁਮਾਰ ਨੇ ਕਰੀਬ ਤਿੰਨ ਸਾਲ ਦੇ ਬਾਅਦ ਪਹਿਲੀ ਵਾਰ ਕਿਸੇ ਅੰਤਰਰਾਸ਼ਟਰੀ ਮੁਕਾਬਲੇ 'ਚ ਭਾਗ ਲੈਂਦੇ ਹੋਏ ਸੋਨ ਤਮਗਾ ਆਪਣੇ ਨਾਂ ਕੀਤਾ ਹੈ।
ਉਸ ਨੇ ਜੋਹਾਨਿਸਬਰਗ 'ਚ ਕਾਮਨਵੇਲਥ ਕੁਸ਼ਤੀ ਚੈਂਪੀਅਨਸ਼ਿਪ ਦੇ ਦੂਜੇ ਦਿਨ ਸੋਨ ਤਮਗਾ ਜਿੱਤਿਆ ਹੈ।
ਇਸ ਦੇ ਨਾਲ ਹੀ ਸੁਸ਼ੀਲ ਦੀ ਇੰਟਰਨੈਸ਼ਨਲ ਕੁਸ਼ਤੀ 'ਚ ਸ਼ਾਨਦਾਰ ਵਾਪਸੀ ਵੀ ਕਹੀ ਜਾ ਸਕਦੀ ਹੈ। ਇਸ ਜਿੱਤ ਤੋਂ ਬਾਅਦ ਉਸ ਨੇ ਭਾਵੁਕ ਟਵੀਟ ਕਰਦੇ ਹੋਏ ਲਿਖਿਆ ਕਿ ਤਿੰਨ ਸਾਲ ਬਾਅਦ ਇੰਟਰਨੈਸ਼ਨਲ ਰੇਸਲਿੰਗ ਮੁਕਾਬਲੇ 'ਚ ਸੋਨ ਤਮਗਾ ਜਿੱਤਣ ਨੂੰ ਮੇਰੇ ਮਾਂ-ਬਾਪ ਅਤੇ ਮੇਰੇ ਗੁਰੂ ਸਤਪਾਲ ਜੀ ਪਹਿਲਵਾਨ ਅਤੇ ਗੁਰੂ ਯੋਗਰਿਸ਼ੀ ਸਵਾਮੀ ਰਾਮਦੇਵ ਜੀ ਦੇ ਚਰਣਾਂ 'ਚ ਅਤੇ ਦੇਸ਼ ਦੇ ਹਰ ਇਕ ਨਾਗਰਿਕ ਨੂੰ ਸਮਰਪਿਤ ਕਰਦਾ ਹਾਂ।
ਹਰ ਕੋਈ ਜਾਣਦਾ ਹੈ ਕਿ ਸੁਸ਼ੀਲ ਨੇ ਪਿਛਲੇ ਇੰਦੌਰ 'ਚ ਰਾਸ਼ਟਰੀ ਚੈਂਪੀਅਨਸ਼ਿਪ 'ਚ 74 ਕਿਲੋਗ੍ਰਾਮ ਫ੍ਰੀਸਟਾਇਲ 'ਚ ਸੋਨ ਤਮਗਾ ਜਿੱਤਿਆ ਸੀ। ਹਾਲਾਂਕਿ ਉਸ ਸਮੇਂ ਉਸ ਦੇ ਤਿੰਨ ਵਿਰੋਧੀਆਂ ਨੇ ਉਸ ਨੂੰ ਵਾਕਆਊਟ ਦੇ ਦਿੱਤਾ ਸੀ। ਉਨ੍ਹਾਂ ਨੇ ਸਿਰਫ ਸ਼ੁਰੂਆਤੀ ਦੋ ਬਾਊਟ ਲੜੀ ਸੀ