FIFA World Cup : ਫਰਾਂਸ ਦੀ ਜਿੱਤ ਤੋਂ ਬਾਅਦ ਫੈਂਸ ਨੇ ਇੰਝ ਮਨਾਇਆ ਜਸ਼ਨ

07/16/2018 3:49:46 AM

xਮਾਸਕੋ— ਫਰਾਂਸ ਨੇ ਉਮੀਦਾਂ ਅਨੁਸਾਰ ਪ੍ਰਦਰਸ਼ਨ ਕਰਦਿਆਂ ਪਹਿਲੀ ਵਾਰ ਫਾਈਨਲ ਖੇਡ ਰਹੇ ਕ੍ਰੋਏਸ਼ੀਆ ਨੂੰ ਐਤਵਾਰ ਨੂੰ 4-2 ਨਾਲ ਹਰਾ ਕੇ 20 ਸਾਲ ਬਾਅਦ 21ਵੇਂ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ। ਫਰਾਂਸ ਨੇ 1998 ਵਿਚ ਆਪਣੀ ਮੇਜ਼ਬਾਨੀ ਵਿਚ ਪਹਿਲੀ ਵਾਰ ਵਿਸ਼ਵ ਕੱਪ ਜਿੱਤਿਆ ਸੀ ਤੇ ਉਸ ਕਾਮਯਾਬੀ ਨੂੰ 20 ਸਾਲ ਬਾਅਦ ਉਸ ਨੇ ਇਕ ਵਾਰ ਫਿਰ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕਰ ਲਿਆ।

ਇਸ ਹਾਰ ਦੇ ਨਾਲ ਕ੍ਰੋਏਸ਼ੀਆ ਦਾ ਆਪਣੇ ਪਹਿਲੇ ਫਾਈਨਲ ਵਿਚ ਇਤਿਹਾਸ ਬਣਾਉਣ ਦਾ ਸੁਪਨਾ ਟੁੱਟ ਗਿਆ। ਜਿਸ ਤਰ੍ਹਾਂ ਫਰਾਂਸ ਟੀਮ ਦੀ ਬੜ੍ਹਤ ਵੱਧਦੀ ਰਹੀ ਤਾਂ ਫੈਂਸ ਜਸ਼ਨ 'ਚ ਮਨਾਉਣ ਲੱਗ ਪਏ। ਜਦੋਂ ਫਰਾਂਸ ਨੇ ਮੈਚ ਜਿੱਤ ਲਿਆ ਤਾਂ ਉਨ੍ਹਾਂ ਦੇ ਫੈਂਸ ਨੇ ਖੂਬ ਜਸ਼ਨ ਮਨਾਇਆ।


ਫਰਾਂਸ ਦੇ ਰਾਸ਼ਟਰਪਤੀ ਈਮੈਨਯੁਅਲ ਮੈਕਰੋਂ ਨੇ ਇਸ ਅੰਦਾਜ਼ 'ਚ ਮਨਾਇਆ ਜਸ਼ਨ।