ਕਾਊਂਟੀ ਖੇਡਣ ਤੋਂ ਬਾਅਦ ਇਨਸਵਿੰਗਰ ਚੰਗੇ ਕੱਢ ਰਿਹਾ ਹਾਂ : ਆਰੋਨ

04/26/2019 10:55:38 PM

ਕੋਲਕਾਤਾ— ਰਾਜਸਥਾਨ ਰਾਇਲਜ਼ ਦੇ ਤੇਜ਼ ਗੇਂਦਬਾਜ਼ ਵਰੁਣ ਆਰੋਨ ਨੇ ਕੋਲਕਾਤਾ ਨਾਈਟ ਰਾਈਡਰਜ਼ 'ਤੇ 3 ਵਿਕਟਾਂ ਨਾਲ ਮਿਲੀ ਰੋਮਾਂਚਕ ਜਿੱਤ ਤੋਂ ਬਾਅਦ ਇਕ ਗੇਂਦਬਾਜ਼ ਦੇ ਰੂਪ ਵਿਚ ਆਪਣੇ ਬਿਹਤਰ ਪ੍ਰਦਰਸ਼ਨ ਦਾ ਸਿਹਰਾ ਕਾਊਂਟੀ ਕ੍ਰਿਕਟ ਖੇਡਣ ਨੂੰ ਦਿੱਤਾ। ਆਰੋਨ ਨੇ ਨਵੀਂ ਗੇਂਦ ਨਾਲ 3 ਓਵਰਾਂ 'ਚ 10 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਉਸ ਨੇ ਇਨਸਵਿੰਗਰ 'ਤੇ ਕ੍ਰਿਸ ਲਿਨ (0) ਤੇ ਸ਼ੁਭਮਨ ਗਿੱਲ (14) ਨੂੰ ਆਊਟ ਕੀਤਾ। ਪਿਛਲੇ ਸਾਲ ਆਈ. ਪੀ. ਐੱਲ. ਵਿਚ ਕਿਸੇ ਵੀ ਟੀਮ ਵਲੋਂ ਨਾ ਚੁਣੇ ਜਾਣ ਤੋਂ ਬਾਅਦ ਲੀਸੈਸਟਰਸ਼ਾਇਰ ਲਈ ਕਾਊਂਟੀ ਕ੍ਰਿਕਟ ਖੇਡਣ ਵਾਲੇ ਆਰੋਨ ਨੇ ਕਿਹਾ,''ਮੈਂ ਹਮੇਸ਼ਾ ਤੋਂ ਇਨਸਵਿੰਗ ਗੇਂਦਬਾਜ਼ੀ ਕਰਦਾ ਆਇਆ ਹਾਂ ਪਰ ਕਾਊਂਟੀ ਖੇਡਣ ਤੋਂ ਬਾਅਦ ਇਸ ਵਿਚ ਵਾਧਾ ਹੋਇਆ ਹੈ।''
ਉਨ੍ਹਾਂ ਨੇ ਕਿਹਾ ਕਿ ਉਹ ਫਿਰ ਤੋਂ ਕਾਊਂਟੀ ਕ੍ਰਿਕਟ ਖੇਡਣਗੇ। ਉਨ੍ਹਾਂ ਨੇ ਕਿਹਾ ਮੈਂ ਆਈ. ਪੀ. ਐੱਲ. ਤੋਂ ਬਾਅਦ ਫਿਰ ਕਾਊਂਟੀ ਕ੍ਰਿਕਟ ਖੇਡਾਂਗਾ। ਮੈਨੂੰ ਪਿਛਲੇ ਸਾਲ ਬਹੁਤ ਮਜ਼ਾ ਆਇਆ। ਮੈਨੂੰ ਨਹੀਂ ਪਤਾ ਕਿ ਕਿਸ ਟੀਮ ਨੂੰ ਤੇਜ਼ ਗੇਂਦਬਾਜ਼ ਦੀ ਜ਼ਰੂਰਤ ਹੈ ਕਿਉਂਕਿ ਮੈਂ ਸੈਸ਼ਨ ਦੇ ਵਿਚ 'ਚ ਜਾਵਾਂਗਾ। ਇਹ ਮੌਜੂਦਾ ਖਿਡਾਰੀਆਂ ਦੀ ਉਪਲੱਬਤਾ, ਉਸਦੀ ਫਿੱਟਨੈੱਸ ਤੇ ਫਾਰਮ 'ਤੇ ਨਿਰਭਰ ਕਰੇਗਾ। ਰਾਜਸਥਾਨ ਰਾਇਲਜ਼ ਦੇ ਲਈ ਉਨ੍ਹਾਂ ਨੇ ਦੂਸਰਾ ਮੈਚ ਖੇਡਿਆ। ਮੈਂ ਪੂਰੀ ਤਰ੍ਹਾਂ ਫਿੱਟ ਸੀ।

Gurdeep Singh

This news is Content Editor Gurdeep Singh