ਪੰਤ ਤੋਂ ਬਾਅਦ ਸਹਿਵਾਗ ਬਣੇ ਬੇਬੀ ਸਿਟਰ, ਵੀਡੀਓ ਦੇਖ ਨਹੀਂ ਰੋਕ ਸਕੋਗੇ ਹਾਸਾ

02/11/2019 11:51:38 AM

ਨਵੀਂ ਦਿੱਲੀ : ਭਾਰਤ ਦੇ ਧਾਕੜ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਆਪਣੀ ਤੂਫਾਨੀ ਬੱਲੇਬਾਜ਼ੀ ਤੋਂ ਬਾਅਦ ਹੁਣ ਹਾਜ਼ਰ ਜਵਾਬੀ ਲਈ ਜਾਣੇ ਜਾਂਦੇ ਹਨ। ਉਹ ਸੋਸ਼ਲ ਸਾਈਟ 'ਤੇ ਹਮੇਸ਼ਾ ਐਕਟਿਵ ਰਹਿੰਦੇ ਹਨ। ਦਰਸ਼ਕਾਂ ਨੂੰ ਵੀ ਉਨ੍ਹਾਂ ਦੇ ਟਵੀਟ ਦੇਖਣ 'ਚ ਬਹੁਤ ਆਨੰਦ ਆਉਂਦਾ ਹੈ। ਸਹਿਵਾਗ ਦਾ ਅਜਿਹਾ ਵੀ ਵੀਡੀਓ ਹੁਣ ਸਟਾਰ ਸਪੋਰਟਸ ਦੇ ਟਵਿੱਟਰ ਅਕਾਊਂਟ 'ਤੇ ਪੋਸਟ ਕੀਤਾ ਗਿਆ ਹੈ, ਜਿਸ ਵਿਚ ਸਹਿਵਾਗ ਰਿਸ਼ਭ ਪੰਤ ਤੋਂ ਬਾਅਦ ਪੂਰੀ ਆਸਟਰੇਲੀਆਈ ਟੀਮ ਦਾ ਬੇਬੀ ਸਿਟਰ ਬਣਨ ਲਈ ਤਿਆਰ ਹੋ ਗਏ ਹਨ। ਸਹਿਵਾਗ ਦੀ ਇਸ ਵੀਡੀਓ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ। ਦਰਅਸਲ 24 ਫਰਵਰੀ ਤੋਂ ਸ਼ੁਰੂ ਹੋ ਰਹੀ ਟੀ-20 ਅਤੇ ਵਨ ਡੇ ਸੀਰੀਜ਼ ਖੇਡਣ ਲਈ ਆਸਟਰੇਲੀਆਈ ਟੀਮ ਭਾਰਤ ਦੇ ਦੌਰੇ 'ਤੇ ਆ ਰਹੀ ਹੈ। ਭਾਰਤ ਅਤੇ ਆਸਟਰੇਲੀਆਈ ਵਿਚਾਲੇ 2 ਟੀ-20 ਅਤੇ 4 ਵਨ ਡੇ ਮੈਚ ਖੇਡੇ ਜਾਣੇ ਹਨ।

ਜ਼ਿਕਰਯੋਗ ਹੈ ਕਿ ਭਾਰਤ ਨੇ ਆਸਟਰੇਲੀਆ ਵਿਚ ਪਿਛਲੇ ਸਾਲ ਟੈਸਟ ਸੀਰੀਜ਼ ਜਿੱਤਣ ਦਾ ਰਿਕਾਰਡ ਦਰਜ ਕੀਤਾ ਸੀ। ਭਾਰਤ ਨੇ ਆਸਟਰੇਲੀਆਈ ਦੌਰੇ 'ਤੇ ਟੈਸਟ ਅਤੇ ਵਨ ਡੇ ਸੀਰੀਜ਼ 2-1 ਨਾਲ ਆਪਣੇ ਨਾਂ ਕੀਤੀ ਸੀ ਜਦਕਿ ਟੀ-20 ਸੀਰੀਜ਼ 1-1 ਨਾਲ ਬਰਾਬਰ ਰਹੀ ਸੀ। ਆਸਟਰੇਲੀਆ ਦੀਆਂ ਨਜ਼ਰਾਂ ਹੁਣ ਭਾਰਤ ਹੱਥੋਂ ਉਨ੍ਹਾਂ ਦੀ ਧਰਤੀ 'ਤੇ ਮਿਲੀ ਹਾਰ ਦਾ ਬਦਲਾ ਲੈਣ ਵਲ ਹੋਵੇਗੀ ਪਰ ਇਹ ਸਾਨੂੰ ਇਹ ਵੀ ਨਹੀਂ ਭੁਲਣਾ ਹੋਵੇਗਾ ਕਿ ਭਾਰਤ ਦਾ ਘਰੇਲੂ ਧਰਤੀ 'ਤੇ ਰਿਕਰਾਡ ਸ਼ਾਨਦਾਰ ਹੈ ਅਤੇ ਇਸੇ ਧਰਤੇ 'ਤੇ ਟੀਮ ਇੰਡੀਆ ਨੂੰ ਹਰਾਉਣਾ ਬਹੁਤ ਮੁਸ਼ਕਲ ਹੋਵੇਗਾ।

ਰਿਸ਼ਭ ਪੰਤ ਵੀ ਬਣ ਚੁੱਕੇ ਹਨ ਬੇਬੀ ਸਿਟਰ

ਸਹਿਵਾਗ ਦੇ ਇਸ ਵੀਡੀਓ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। ਦਰਅਸਲ ਪਹਿਲੀ ਵਾਰ ਮੈਲਬੋਰਨ ਵਿਚ ਖੇਡੇ ਗਏ ਤੀਜੇ ਟੈਸਟ ਦੌਰਾਨ ਟਿਮ ਪੇਨ ਨੇ ਭਾਰਤੀ ਵਿਕਟਕੀਪਰ ਰਿਸ਼ਭ ਪੰਤ ਨੂੰ ਬੇਬੀ ਸਿਟਿੰਗ ਦਾ ਆਫਰ ਦਿੱਤਾ ਸੀ। ਇਸ ਤੋਂ ਬਾਅਦ ਪੂਰੇ ਮੈਚ ਦੌਰਾਨ ਪੰਤ ਅਤੇ ਪੇਨ ਵਿਚਾਲੇ ਇਸ ਮੁੱਧੇ ਨੂੰ ਲੈ ਕੇ ਸਲੈਜਿੰਗ ਚਲਦੀ ਰਹੀ। ਪੰਤ ਨੇ ਪੇਨ ਦੀ ਬੱਲੇਬਾਜ਼ੀ ਦੌਰਾਨ ਉਸ ਦੀ ਕਪਤਾਨੀ ਨੂੰ ਲੈ ਕੇ ਮਜ਼ਾਕ ਕੀਤਾ। ਪੰਤ ਦੀ ਇਸ ਹਰਕਤ ਤੋਂ ਬਾਅਦ ਆਸਟਰੇਲੀਆਈ ਪ੍ਰਧਾਨਮੰਤਰੀ ਨੇ ਵੀ ਪੰਤ ਦਾ ਸਾਥ ਦਿੱਤਾ ਸੀ। ਸਹਿਵਾਗ ਦੀ ਇਸ ਵੀਡੀਓ ਵਿਚ ਉਸ ਨੇ ਆਸਟਰੇਲੀਆ ਵੱਲੋਂ ਬੇਬੀ ਸਿਟਿੰਗ ਦਾ ਆਫਰ ਦੇਣ ਦਾ ਵੀ ਜ਼ਿਕਰ ਕੀਤਾ ਹੈ।