ਜਡੇਜਾ ਤੋਂ ਬਾਅਦ ਮਾਂਜਰੇਕਰ ਨੇ ਗਾਵਸਕਰ ਨੂੰ ਲਿਆ ਲੰਮੇ ਹੱਥੀ, ਕਹਿ ਦਿੱਤੀ ਵੱਡੀ ਗੱਲ

07/30/2019 3:51:31 PM

ਸਪੋਰਟਸ ਡੈਸਕ : ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਵਰਲਡ ਕੱਪ ਸੈਮੀਫਾਈਨਲ ਵਿਚ ਭਾਰਤ ਦੀ ਹਾਰ ਤੋਂ ਬਾਅਦ ਵੀ ਕੋਹਲੀ ਨੂੰ ਕਪਤਾਨ ਬਣਾਏ ਰੱਖੇ ਜਾਣ ਦੇ ਫੈਸਲੇ ਤੋਂ ਅਸਿਹਮਤ ਦਿਸੇ। ਗਾਵਸਕਰ ਦਾ ਮੰਨਣਾ ਹੈ ਕਿ ਵਿਰਾਟ ਕੋਹਲੀ ਨੂੰ ਦੁਬਾਰਾ ਕਪਤਾਨ ਬਣਾਏ ਜਾਣ ਲਈ ਬੋਰਡ ਦੀ ਇਕ ਅਧਿਕਾਰਤ ਬੈਠਕ ਹੋਣੀ ਚਾਹੀਦੀ ਸੀ। ਅਜਿਹੇ 'ਚ ਇੰਡੀਆ ਦੇ ਸਾਬਕਾ ਕ੍ਰਿਕਟਰ ਸੰਜੇ ਮਾਂਜਰੇਕਰ ਵੀ ਕਪਤਾਨ ਕੋਹਲੀ ਦੇ ਪੱਖ 'ਚ ਆ ਗਏ ਹਨ।

ਮਾਂਜਰੇਕਰ ਨੇ ਟਵੀਟ ਕਰਦਿਆਂ ਲਿਖਿਆ, ''ਭਾਰਤੀ ਚੋਣਕਾਰਾਂ ਅਤੇ ਵਿਰਾਟ ਨੂੰ ਕਪਤਾਨ ਬਣਾ ਕੇ ਰੱਖਣ 'ਤੇ ਗਾਵਸਕਰ ਸਰ ਦੇ ਵਿਚਾਰਾਂ ਤੋਂ ਅਸਿਹਮਤ ਹਾਂ। ਭਾਰਤੀ ਟੀਮ ਦਾ ਵਰਲਡ ਕੱਪ ਵਿਚ ਖਰਾਬ ਪ੍ਰਦਰਸ਼ਨ ਨਹੀਂ ਸੀ। ਉਨ੍ਹਾਂ ਨੇ 7 ਮੈਚ ਜਿੱਤੇ ਜਦਕਿ 2 ਮੈਚ ਹਾਰੇ ਹਨ। ਆਖਰੀ ਵਾਲਾ ਮੈਚ ਕਾਫੀ ਕਰੀਬੀ ਰਿਹਾ ਸੀ ਅਤੇ ਚੋਣਕਾਰਾਂ ਦੇ ਰੂਪ 'ਚ ਅਹੁਦੇ ਤੋਂ ਵੱਧ ਜ਼ਰੂਰੀ ਗੁਣ ਇਮਾਨਦਾਰੀ ਹੈ।''

ਜਡੇਜਾ ਨਾਲ ਵੀ ਭਿੜ ਚੁੱਕੇ ਹਨ ਮਾਂਜਰੇਕਰ

ਰਵਿੰਦਰ ਜਡੇਜਾ ਨੇ ਸਾਬਕਾ ਕ੍ਰਿਕਟਰ ਅਤੇ ਕੁਮੈਂਟੇਟਰ ਸੰਜੇ ਮਾਂਜਰੇਕਰ ਦੀ ਉਸ ਟਿੱਪਣੀ ਦਾ ਮੁੰਹ ਤੋੜ ਜਵਾਬ ਦਿੱਤੀ ਸੀ ਜਿਸ ਵਿਚ ਉਸਨੇ ਜਡੇਜਾ ਨੂੰ ਪਲੇਇੰਗ ਇਲੈਵਨ ਵਿਚ ਸ਼ਾਮਲ ਕੀਤੇ ਜਾਣ ਦਾ ਵਿਰੋਧ ਕੀਤਾ ਸੀ। ਜਡੇਜਾ ਨੇ ਵੀ ਜਵਾਬ ਵਿਚ ਇਕ ਟਵੀਟ ਕੀਤਾ ਸੀ। ਇਸ ਵਿਚ ਸੰਜੇ ਮਾਂਜਰੇਕਰ ਨੂੰ ਟੈਗ ਕਰਦਿਆਂ ਉਸ ਨੇ ਲਿਖਿਆ- ਮੈਂ ਤੁਹਾਡੇ ਨਾਲੋਂ ਦੁਗਣੇ ਮੈਚ ਖੇਡ ਚੁੱਕਾ ਹਾਂ ਅਤੇ ਖੇਡ ਰਿਹਾ ਹਾਂ। ਦੂਜਿਆਂ ਲੋਕਾਂ ਨੇ ਜੋ ਹਾਸਲ ਕੀਤਾ ਹੈ ਉਸਦਾ ਸਨਮਾਨ ਕਰਨਾ ਸਿੱਖੋ। ਮੈਂ ਤੁਹਾਡਾ ਵਰਬਲ ਡਾਇਰਿਆ ਬਹੁਤ ਸੁਣ ਚੁੱਕਾ ਹਾਂ।''