ਹਾਰਦਿਕ ਪੰਡਯਾ ਤੋਂ ਬਾਅਦ ਬੁਮਰਾਹ ਦਾ ਇਸ ਅਭਿਨੇਤਰੀ ਨਾਲ ਅਫੇਅਰ ਆਇਆ ਸਾਹਮਣੇ

03/25/2018 4:22:49 AM

ਨਵੀਂ ਦਿੱਲੀ — ਫਿਲਮ ਇੰਡਸਟਰੀ ਅਤੇ ਕ੍ਰਿਕਟ ਦਾ ਆਪਸ 'ਚ ਪੁਰਾਣਾ ਰਿਸ਼ਤਾ ਰਿਹਾ ਹੈ। ਕ੍ਰਿਕਟਰਾਂ ਅਤੇ ਅਭਿਨੇਤਰੀਆਂ ਵਿਚਾਲੇ ਲਵ-ਸੋਟਰੀ ਅਕਸਰ ਦੇਖਣ ਨੂੰ ਮਿਲਦੀਆਂ ਹਨ। ਵਿਰਾਟ-ਅਨੁਸ਼ਕਾ ਤੋਂ ਬਾਅਦ ਹਾਰਦਿਕ-ਪੰਡਯਾ ਅਤੇ ਐਲੀ ਅਵਰਾਮ ਦੇ ਨਾਲ ਜੋੜਿਆ ਜਾ ਰਿਹਾ ਹੈ। ਹੁਣ ਇਸ ਲਿਸਟ 'ਚ ਜਸਪ੍ਰੀਤ ਬੁਮਰਾਹ ਦਾ ਨਾਂ ਵੀ ਜੁੜ ਗਿਆ ਹੈ। ਤੇਲਗੂ ਅਭਿਨੇਤਰੀ ਰਾਸ਼ੀ ਖੰਨਾ ਅਤੇ ਜਸਪ੍ਰੀਤ ਬੁਮਰਾਹ ਦੇ ਅਫੇਅਰ ਦੀਆਂ ਚਰਚਾਵਾਂ ਅੱਜ ਕੋਲ ਕਾਫੀ ਹੋ ਰਹੀਆਂ ਹਨ। ਰਾਸ਼ੀ ਨੇ ਇਕ ਚੈਟ ਸ਼ੋਅ 'ਚ ਆਪਣੇ ਅਫੇਅਰ 'ਤੇ ਬਿਆਨ ਦਿੱਤਾ ਹੈ।
ਉਨ੍ਹਾਂ ਨੇ ਕਿਹਾ, 'ਮੈਨੂੰ ਪਤਾ ਵੀ ਨਹੀਂ ਹੈ ਕਿ ਇਹ ਕੌਣ ਹਨ, ਮੈਂ ਸਿਰਫ ਇਨਾਂ ਜਾਣਦੀ ਹਾਂ ਕਿ ਉਹ ਇਕ ਕ੍ਰਿਕਟਰ ਹਨ। ਇਸ ਤੋਂ ਜ਼ਿਆਦਾ ਕੁਝ ਵੀ ਨਹੀਂ।' ਜਸਪ੍ਰੀਤ ਤੋਂ ਪਹਿਲਾਂ ਰਾਸ਼ੀ ਦਾ ਨਾਂ ਹੀਰੋ ਨਾਗਾ ਸ਼ੋਰਿਆ ਦੇ ਨਾਲ ਜੋੜਿਆ ਜਾਂਦਾ ਰਿਹਾ ਹੈ। ਇਸ ਚੈਟ ਸ਼ੋਅ 'ਚ ਰਾਸ਼ੀ ਨੇ ਸਾਫ ਕੀਤਾ ਕਿ ਉਹ ਕਿਸੇ ਦੇ ਨਾਲ ਵੀ ਰਿਸ਼ਤੇ 'ਚ ਨਹੀਂ ਹਨ। ਉਨ੍ਹਾਂ ਨੇ ਕਿਹਾ, 'ਸੋਸ਼ਲ ਮੀਡੀਆ 'ਤੇ ਕਿਸੇ ਮਹਿਲਾ ਦੇ ਅਫੇਅਰ ਦੀਆਂ ਗੱਲਾਂ ਦੇਖਣ 'ਤੇ ਦੁੱਖ ਹੁੰਦਾ ਹੈ।'
ਫਿਲਮ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਹਾਲ ਹੀ 'ਚ ਆਈ ਫਿਲਮ 'ਥੋਲੀ ਪ੍ਰੇਮਾ' ਹਿੱਟ ਹੋਈ ਹੈ। ਇਸ ਸਾਲ ਉਹ ਆਪਣਾ ਤਮਿਲ ਡੈਬਿਊ ਵੀ ਕਰੇਗੀ। ਉਨ੍ਹਾਂ ਕੋਲ ਅਜੇ 3 ਤਮਿਲ ਫਿਲਮਾਂ ਹਨ। ਸਟਾਰ ਗੇਦਬਾਜ਼ ਜਸਪ੍ਰੀਤ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ 'ਚ ਬੁਮਰਾਹ ਨੇ ਆਪਣੀ ਫੋਟੋ ਸ਼ੇਅਰ ਕੀਤੀ ਹੈ ਜਿਸ 'ਚ ਉਹ 6 ਪੈਕ ਦਿਖਾਉਂਦੇ ਹੋਏ ਨਜ਼ਰ ਆ ਰਹੇ ਹਨ। ਬੁਮਰਾਹ ਨੇ ਸੋਸ਼ਲ ਮੀਡੀਆ 'ਤੇ ਆਪਣੀ ਇਸ ਪੋਸਟ ਦੇ ਕੈਪਸ਼ਨ 'ਚ ਲਿਖਿਆ ਕਿ, 'ਆਪਣੇ ਆਪ ਨੂੰ ਲਗਾਤਾਰ ਬਿਹਤਰ ਕਰਨ ਲਈ ਉਤਸ਼ਾਹ ਅਤੇ ਸਖਤ ਮਿਹਨਤ ਦੀ ਜ਼ਰੂਰਤ ਪੈਂਦੀ ਹੈ।'