ਬੈਲਜੀਅਮ ਦੀ ਹਾਰ ਤੋਂ ਬਾਅਦ ਬ੍ਰਸੇਲਜ਼ ਮੈਟਰੋ ''ਚ ਵੱਜਿਆ ਫ੍ਰੈਂਚ ਰਾਸ਼ਟਰ ਗਾਨ

07/12/2018 3:38:06 AM

ਬ੍ਰਸੇਲਜ਼— ਬੈਲਜੀਅਮ ਫੁੱਟਬਾਲ ਟੀਮ ਦੀ ਫੀਫਾ ਵਿਸ਼ਵ ਕੱਪ ਵਿਚ ਹਾਰ ਤੋਂ ਨਿਰਾਸ਼ ਦੇਸ਼ ਦੇ ਪ੍ਰਸ਼ੰਸਕਾਂ ਦਾ ਦਰਦ ਬੁੱਧਵਾਰ ਉਸ ਸਮੇਂ ਹੋਰ ਵਧ ਗਿਆ, ਜਦੋਂ ਆਪਣੇ-ਆਪਣੇ ਪੜਾਅ ਤੱਕ ਪਰਤਦੇ ਸਮੇਂ ਉਨ੍ਹਾਂ ਨੂੰ ਬ੍ਰਸੇਲਜ਼ ਮੈਟਰੋ ਵਿਚ ਟੂਰਨਾਮੈਂਟ 'ਚੋਂ ਬਾਹਰ ਕਰਨ ਵਾਲੀ ਫਰਾਂਸੀਸੀ ਟੀਮ ਦੇ ਰਾਸ਼ਟਰ ਗਾਨ ਨੂੰ ਸੁਣਨਾ ਪਿਆ।  ਅਸਲ ਵਿਚ ਬੈਲਜੀਅਮ ਮੈਟਰੋ ਕਾਰਪੋਰੇਸ਼ਨ ਨੇ ਪੈਰਿਸ ਮੈਟਰੋ ਨਾਲ ਬੈਲਜੀਅਮ ਅਤੇ ਫੁੱਟਬਾਲ ਦੇ ਫੀਫਾ ਵਿਸ਼ਵ ਕੱਪ ਸੈਮੀਫਾਈਨਲ ਮੈਚ ਤੋਂ ਪਹਿਲਾਂ ਅਨੋਖੀ ਸ਼ਰਤ ਲਾਈ ਸੀ। ਸ਼ਰਤ ਅਨੁਸਾਰ ਜੇਕਰ ਫਰਾਂਸ ਜਿੱਤੇਗਾ ਤਾਂ ਬ੍ਰਸੇਲਜ਼ ਮੈਟਰੋ ਨੂੰ ਫਰਾਂਸ ਦਾ ਰਾਸ਼ਟਰ ਗਾਨ ਆਪਣੀ ਟਰੇਨ ਵਿਚ ਵਜਾਉਣਾ ਪਵੇਗਾ, ਜਦਕਿ ਜੇਕਰ ਬੈਲਜੀਅਮ ਜਿੱਤਦਾ ਹੈ ਤਾਂ ਪੈਰਿਸ ਵਿਚ ਸੇਂਟ ਲੇਜਾਰੇ ਸਟੇਸ਼ਨ ਦੇ ਨਾਂ ਦੇ ਬੋਰਡ ਨੂੰ ਬਦਲ ਕੇ ਬੈਲਜੀਅਮ ਦੇ ਸਟਾਰ ਮਿਡਫੀਲਡਰ ਈਡਨ ਹੇਜ਼ਾਰਡ ਦੇ ਸਨਮਾਨ ਵਿਚ 'ਸੇਂਟ ਹੇਜ਼ਾਰਡ' ਕਰਨਾ ਪਵੇਗਾ।

ਬੈਲਜ਼ੀਅਮ ਦੀ 'ਗੈਲਡਨ ਜੈਨਰੇਸ਼ਨ' ਕਹੀ ਜਾ ਰਹੀ ਟੀਮ ਦੇ ਹਾਰਦੇ ਹੀ ਬ੍ਰਸੇਲਸ ਮੈਟਰੋ ਨੂੰ ਸ਼ਰਤ ਹਾਰਨ ਦੇ ਇਵਜ਼ 'ਚ ਫਰਾਂਸ ਦੇ ਰਾਸ਼ਟਰ ਗਾਨ 'ਟੂਸ ਐਂਸੇਂਬਲ' ਦੇ ਨਾਲ-ਨਾਲ ਮਸ਼ਹੂਰ ਸਵਰਗੀ ਪੌਪ ਸਿੰਗਰ ਫਰਾਂਸ ਦੇ ਜਾਨੀ ਹੈਲੀਡੇ ਦੀਆਂ ਧੁਨਾਂ ਨੂੰ ਵੀ 8 ਤੋਂ 10 ਵਜੇ ਤੱਕ ਵਜਾਉਣਾ ਪਿਆ।