ਆਖੀਰ ਕਿਉਂ ਮੁਸ਼ਕਲ ਹੈ ਰਾਸ਼ਿਦ ਖਾਨ ਦਾ ਕਾਊਂਟੀ ਕ੍ਰਿਕਟ ''ਚ ਡੇਬਿਊ

06/28/2017 9:44:17 PM

ਨਵੀਂ ਦਿੱਲੀ— ਅਫਗਾਨਿਸਤਾਨ ਨੂੰ ਭਾਵੇਂ ਹੀ ਕ੍ਰਿਕਟ ਦੀ ਟੀਮ ਦਾ ਦਰਜਾ ਮਿਲ ਗਿਆ ਹੈ, ਭਾਵੇਂ ਹੀ ਉਸ ਦੀ ਸਪਿਨਰ ਰਾਸ਼ਿਦ ਖਾਨ ਦੀ ਗਿਣਤੀ ਮੌਜੂਦਾ ਬਿਹਤਰੀਨ ਗੇਂਦਬਾਜ਼ਾਂ 'ਚ ਹੋ ਗਈ ਹੈ। ਪਰ ਫਿਰ ਵੀ ਰਾਸ਼ਿਦ ਨੂੰ ਇੰਗਲੈਂਡ ਦੀ ਕਾਊਟੀ ਕ੍ਰਿਕਟ 'ਚ ਖੇਡਣ ਲਈ ਹੋਰ ਇਤਜ਼ਾਰ ਕਰਨਾ ਪੈਂ ਸਕਦਾ ਹੈ। ਜੀ ਹਾਂ ਕਾਊਂਟੀ ਕ੍ਰਿਕਟ 'ਚ ਰਾਸ਼ਿਦ ਦਾ ਡੇਬਿਊ ਇੰਗਲੈਂਡ ਦੀ ਸਰਕਾਰੀ ਫਾਇਲਾਂ 'ਤ ਉਲਝ ਗਿਆ ਹੈ।
ਇੰਗਲੈਂਡ ਦੀ ਦੋ ਕਾਊਂਟੀ ਟੀਮਾਂ ਨੇ ਰਾਸ਼ਿਦ ਨੂੰ ਆਪਣੇ ਨਾਲ ਜੋੜਨ 'ਚ ਦਿਲਚਸਪੀ ਦਿਖਾਈ ਹੈ। ਇਸ ਲਈ ਰਾਸਿਦ ਨੂੰ ਲੰਬੀ ਵੀਜਾ ਪ੍ਰਕਿਰਿਆ ਤੋਂ ਗੁਜਰਨਾ ਹੋਵੇਗਾ।
ਦਰਅਸਲ ਪਿਛਲੇ ਕੁਝ ਸਾਲਾ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਇੰਗਲੈਂਡ 'ਚ ਕਾਊਂਟੀ ਕ੍ਰਿਕਟ ਨਾਲ ਜੁੜੇ ਖਿਡਾਰੀਆਂ ਨੂੰ ਵੀਜਾ ਦੇਣ ਦੇ ਮਾਮਲੇ 'ਚ ਬੇਹੱਦ ਸਖਤ ਨਿਯਮ ਬਣਾਏ ਗਏ, ਅਤੇ ਇਨ੍ਹਾਂ ਨਿਯਮਾਂ ਦੇ ਤਹਿਤ ਹੁਣ ਏਲੀਟ ਲੇਵਲ ਦੇ ਖਿਡਾਰੀਆਂ ਨੂੰ ਹੀ ਵੀਜਾ ਦਿੱਤਾ ਜਾਂਦਾ ਹੈ, ਇਲੀਟ ਖਿਡਾਰੀ ਦੀ ਇਸ ਪਰਿਭਾਸ਼ਾ ਦੇ ਹੀ ਫਿਰ 'ਤ ਰਾਸ਼ਿਦ ਖਾਨ ਦੀ ਕਾਊਂਟੀ ਕ੍ਰਿਕਟ 'ਚ ਅਂੈਟਰੀ ਫਸੀ ਹੋਈ ਹੈ।
ਹੁਣ ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ ਨੇ ਬ੍ਰਿਟੇਨ ਦੇ ਗ੍ਰਹਿ ਵਿਭਾਗ ਤੋਂ ਪੁੱਛਿਆ ਹੈ ਕਿ ' ਐਲੀਟ ਲੇਵਲ' ਇਸ ਤਰ੍ਹਾਂ ਦਾ ਸ਼ਬਦ ਹੈ ਜੋਂ ਆਮਤੌਰ 'ਤੇ ਟੈਸਟ ਪਲੇਇੰਗ ਦੇਸ਼ਾਂ ਤੋਂ ਵਿਦੇਸ਼ੀ ਖਿਡਾਰੀਆਂ ਲਈ ਇਸਤੇਮਾਲ ਕੀਤਾ ਜਾਂਦਾ ਹੈ। ਹਾਲਾਕਿ ਅਫਗਾਨਿਸਤਾਨ ਅਤੇ ਆਇਰਲੈਂਡ ਨੂੰ ਆਈ. ਸੀ. ਸੀ. ਨੇ ਹਾਲ ਹੀ 'ਚ ਟੈਸਟ ਟੀਮ ਦਾ ਦਰਜਾ ਦਿੱਤਾ ਹੈ, ਈ. ਸੀ.ਬੀ. ਇਹ ਜਾਣਕਾਰੀ ਕਰ ਲੈਣਾ ਚਾਹੁੰਦਾ ਹੈ ਕਿ ਹੁਣ ਅਫਗਾਨਿਸਤਾਨ ਖਿਡਾਰੀ ਏਲੀਟ ਗਰੁੱਪ 'ਚ ਆਉਣਗੇ ਜਾ ਇਸ ਲਈ ਪਹਿਲਾਂ ਅਫਗਾਨਿਸਤਾਨ ਟੀਮ ਨੂੰ ਟੈਸਟ ਮੈਚ ਖੇਡਣਾ ਪਵੇਗਾ।
18 ਸਾਲ ਰਾਸ਼ਿਦ ਖਾਨ ਨੇ ਹਾਲ ਹੀ 'ਚ ਵੈਸਟਇੰਡੀਜ਼ ਖਿਲਾਫ 18 ਦੌੜਾਂ ਦੇ ਕੇ 7 ਵਿਕਟਾਂ ਵਨ ਡੇ ਕ੍ਰਿਕਟ ਦੇ ਚੌਥਾ ਸਭ ਤੋਂ ਬਿਹਤਰੀਨ ਸਪੇਲ ਸੁੱਟਿਆ ਸੀ। ਰਾਸ਼ਿਦ ਨੇ 29 ਵਨ ਡੇ ਮੈਚਾਂ 'ਚ 63 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ 27 ਟੀ-20 ਮੈਚਾਂ 'ਚ ਉਸ ਦੇ ਨਾਂ ਕੁਲ 42 ਵਿਕਟਾਂ ਹਨ।