5200 ਗੇਂਦਾਂ ਬਾਅਦ ਇਸ ਗੇਂਦਬਾਜ਼ ਨੇ ਸੁੱਟੀ ਪਹਿਲੀ ਨੋ ਬਾਲ, ਵਿਕਟ ਵੀ ਮਿਲਿਆ ਪਰ...

09/16/2019 3:07:44 PM

ਨਵੀਂ ਦਿੱਲੀ : ਇੰਗਲੈਂਡ ਅਤੇ ਆਸਟਰੇਲੀਆ ਵਿਚਾਲੇ ਖੇਡੀ ਗਈ 5 ਮੈਚਾਂ ਦੀ ਏਸ਼ੇਜ਼ ਸੀਰੀਜ਼ ਵਿਚ ਇਕ ਅਜਿਹਾ ਪਲ ਵੀ ਦੇਖਣ ਨੂੰ ਮਿਲਿਆ ਜਦੋਂ ਇਕ ਗੇਂਦਬਾਜ਼ ਨੇ ਆਪਣੇ ਟੈਸਟ ਕਰੀਅਰ ਦੀ ਪਹਿਲੀ ਨੋ ਬਾਲ ਸੁੱਟੀ ਅਤੇ ਵਿਕਟ ਵੀ ਮਿਲ ਗਿਆ ਹੋਵੇ। ਹਾਲਾਂਕਿ ਤੀਜੇ ਅੰਪਾਇਰ ਦੇ ਕਾਲ ਤੋਂ ਬਾਅਦ ਗ੍ਰਾਊਂਡ ਅੰਪਾਇਰ ਨੂੰ ਆਪਣਾ ਫੈਸਲਾ ਬਦਲਣਾ ਪਿਆ, ਕਿਉਂਕਿ ਗੇਂਦ ਓਵਰ ਸਟੰਪਿੰਗ ਦੀ ਵਜ੍ਹਾ ਨਾਲ ਨੋ ਬਾਲ ਸੀ।

ਏਸ਼ੇਜ਼ 2019 ਦਾ ਨਤੀਜਾ ਡਰਾਅ ਰਿਹਾ ਕਿਉਂਕਿ, ਇੰਗਲੈਂਡ ਅਤੇ ਆਸਟਰੇਲੀਆ ਨੇ 2-2 ਮੈਚ ਜਿੱਤੇ। ਉੱਥੇ ਹੀ ਇਕ ਮੈਚ ਡਰਾਅ 'ਤੇ ਖਤਮ ਹੋਇਆ। ਸੀਰੀਜ਼ ਦੇ ਆਖਰੀ ਮੈਚ ਦੀ ਆਖਰੀ ਪਾਰੀ ਦੇ ਚੌਥੇ ਦਿਨ ਇੰਗਲੈਂਡ ਦੇ ਮੀਡੀਅਮ ਪੇਸਰ ਕ੍ਰਿਸ ਵੋਕਸ ਨੇ ਆਪਣੇ ਟੈਸਟ ਕਰੀਅਰ ਦੀ ਪਹਿਲੀ ਨੋ ਬਾਲ ਸੁੱਟੀ। ਕ੍ਰਿਸ ਵੋਕਸ ਦੇ ਕਰੀਅਰ ਵਿਚ ਅਜਿਹਾ ਪਹਿਲੀ ਵਾਰ ਹੋਇਆ ਕਿ ਉਸਦਾ ਪੈਰ ਲਾਈਨ ਤੋਂ ਅੱਗੇ ਹੋਇਆ ਹੋਵੇ। ਆਸਟਰੇਲੀਆ ਦੀ ਪਾਰੀ ਦੇ 31ਵੇਂ ਓਵਰ ਦੀ ਦੂਜੀ ਗੇਂਦ ਸੀ। ਕ੍ਰਿਸ ਵੋਕਸ ਸਾਹਮਣੇ ਮਿਸ਼ੇਲ ਮਾਰਸ਼ ਜੋ ਠੀਕ-ਠਾਕ ਬੱਲੇਬਾਜ਼ੀ ਕਰ ਰਹੇ ਸੀ। ਮਿਸ਼ੇਲ ਮਾਰਸ਼ ਨੇ ਇਸ ਓਵਰ ਦੀ ਦੂਜੀ ਗੇਂਦ ਨੂੰ ਖੇਡਣਾ ਚਾਹਿਆ ਪਰ ਉਹ ਥਰਡ ਸਲਿਪ 'ਤੇ ਕੈਚ ਆਊਟ ਹੋ ਗਏ। ਉੱਧਰ ਕ੍ਰਿਸ ਵੋਕਸ ਨੇ ਵਿਕਟ ਮਿਲਣ ਦੀ ਖੁਸ਼ੀ ਜ਼ਾਹਿਰ ਕੀਤੀ। ਬੱਲੇਬਾਜ਼ ਮਿਸ਼ੇਲ ਮਾਰਸ਼ ਵੀ ਪਵੇਲੀਅਨ ਵੱਲ ਜਾ ਹੀ ਰਹੇ ਸੀ ਕਿ ਫੀਲਡ ਅੰਪਾਇਰ ਨੇ ਉਸ ਨੂੰ ਰੋਕ ਲਿਆ।

5200 ਗੇਂਦਾਂ ਸੁੱਟਣ ਤੋਂ ਬਾਅਦ ਕੀਤੀ ਪਹਿਲੀ ਨੋ ਬਾਲ

ਦੱਸ ਦਈਏ ਕਿ ਕ੍ਰਿਸ ਵੋਕਸ ਨੇ ਆਪਣੇ ਟਸੈਟ ਕਰੀਅਰ ਦੀ 5200ਵੀਂ ਗੇਂਦ ਅਰਥਾਤ ਕਰੀਬ 867 ਓਵਰਾਂ ਬਾਅਦ ਕੋਈ ਨੋ ਬਾਲ ਸੁੱਟੀ ਸੀ। 30 ਸਾਲਾ ਆਲਰਾਊਂਡਰ ਕ੍ਰਿਸ ਵੋਕਸ ਨੇ ਆਸਟਰੇਲੀਆ ਖਿਲਾਫ ਇਸ ਮੈਚ ਦੀ ਪਹਿਲੀ ਪਾਰ ਵਿਚ ਸਿਰਫ ਇਕ ਵਿਕਟ ਹਾਸਲ ਕੀਤਾ, ਜਿਸ ਵਿਚ ਉਸਨੇ ਆਸਟਰੇਲੀਆਈ ਟੀਮ ਦੇ ਸਭ ਤੋਂ ਦਮਦਾਰ ਬੱਲੇਬਾਜ਼ ਸਟੀਵ ਸਮਿਥ ਨੂੰ ਆਊਟ ਕੀਤਾ ਜੋ ਇਸ ਸੀਰੀਜ਼ ਵਿਚ 700 ਦੌੜਾਂ ਬਣਾ ਚੁੱਕੇ ਸਨ। ਵੋਕਸ ਨੇ ਸਟੀਵ ਸਮਿਥ ਨੂੰ ਐੱਲ. ਬੀ. ਡਬਲਿਯੂ. ਆਊਟ ਕੀਤਾ ਸੀ।