3 ਸਾਲ ਬਾਅਦ ਧੋਨੀ ਨੇ ਲਾਈਕ ਕੀਤਾ ਕੋਈ ਟਵੀਟ, ਉਹ ਵੀ ਫਿਕਸਿੰਗ ਦਾ

12/15/2017 10:35:38 AM

ਨਵੀਂ ਦਿੱਲੀ (ਬਿਊਰੋ)— ਭਾਰਤੀ ਟੀਮ ਦੇ ਸਾਬਕਾ ਕਪਤਾਨ ਐਮ.ਐੱਸ. ਧੋਨੀ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਬਾਵਜੂਦ ਇਸਦੇ ਧੋਨੀ ਆਪਣੇ ਬਾਕੀ ਸਾਥੀ ਖਿਡਾਰੀਆਂ ਦੇ ਮੁਕਾਬਲੇ ਸੋਸ਼ਲ ਮੀਡੀਆ ਉੱਤੇ ਘੱਟ ਹੀ ਐਕਟਿਵ ਰਹਿੰਦੇ ਹਨ। ਹਾਲਾਂਕਿ, ਹੁਣ ਉਨ੍ਹਾਂ ਨੇ ਕਰੀਬ ਤਿੰਨ ਸਾਲ ਬਾਅਦ ਕੋਈ ਟਵੀਟ ਲਾਇਕ ਕੀਤਾ ਹੈ, ਜੋ ਕਾਫ਼ੀ ਹੈਰਾਨ ਕਰਨ ਵਾਲਾ ਹੈ। 
ਦਰਅਸਲ, ਧੋਨੀ ਨੇ ਜਿਸ ਟਵੀਟ ਨੂੰ ਲਾਈਕ ਕੀਤਾ ਹੈ ਉਸ ਵਿਚ ਮੈਚ ਫਿਕਸਿੰਗ ਦੀ ਗੱਲ ਕਹੀ ਗਈ ਹੈ, ਉਹ ਵੀ ਭਾਰਤੀ ਟੀਮ ਨੂੰ ਲੈ ਕੇ।

ਇਸ ਟਵੀਟ ਨੂੰ ਧੋਨੀ ਨੇ ਕੀਤਾ ਲਾਈਕ
ਇਕ ਨਿਊਜ਼ ਵੈਬਸਾਈਟ ਨੇ ਆਪਣੇ ਟਵਿੱਟਰ ਪੇਜ਼ ਉੱਤੇ ਇੱਕ ਨਿਊਜ਼ ਸ਼ੇਅਰ ਕੀਤੀ। ਇਸ ਵਿਚ ਲਿਖਿਆ ਸੀ ਕਿ 2019 ਦਾ ਵਿਸ਼ਵ ਕੱਪ ਵਿਰਾਟ ਕੋਹਲੀ ਦੀ ਭਾਰਤੀ ਟੀਮ ਜਿੱਤਣ ਜਾ ਰਹੀ ਹੈ। ਵੈਬਸਾਈਟ ਨੇ ਟਵੀਟ ਕੀਤਾ, 'ਕੰਫਰਮਡ, 2019 ਦਾ ਆਈ.ਸੀ.ਸੀ. ਕ੍ਰਿਕਟ ਵਿਸ਼ਵ ਕੱਪ ਵਿਰਾਟ ਕੋਹਲੀ ਦੀ ਭਾਰਤੀ ਟੀਮ ਜਿੱਤ ਰਹੀ ਹੈ।

ਮੈਚ ਫਿਕਸਡ
ਵਿਰਾਟ ਦੇ ਵਿਆਹ ਦੇ ਬਾਅਦ ਕੀਤੇ ਗਏ ਇਸ ਟਵੀਟ ਨੂੰ ਧੋਨੀ ਨੇ ਲਾਇਕ ਕੀਤਾ ਹੈ। ਦੱਸ ਦਈਏ ਕਿ ਧੋਨੀ ਨੇ ਹੁਣ ਤੱਕ ਸਿਰਫ ਤਿੰਨ ਟਵੀਟਸ ਹੀ ਲਾਈਕ ਕੀਤੇ ਹਨ ਜਿਨ੍ਹਾਂ ਵਿਚੋਂ ਇਹ ਵੀ ਇਕ ਹੈ। ਇਸ ਤੋਂ ਪਹਲੇ ਧੋਨੀ 2014 ਵਿਚ ਕੋਈ ਟਵੀਟ ਲਾਈਕ ਕੀਤਾ ਸੀ। ਦੱਸ ਦਈਏ ਕਿ 2019 ਵਿਚ ਇੰਗਲੈਂਡ ਵਿਚ ਵਨਡੇ ਵਿਸ਼ਵ ਕੱਪ ਹੋਣਾ ਹੈ।

 

ਇਸ ਲਈ ਜਿੱਤੇਗੀ ਵਿਰਾਟ ਦੀ ਟੀਮ ਵਿਸ਼ਵ ਕੱਪ
ਦਰਅਸਲ, ਇਹ ਟਵੀਟ ਖਾਸ ਤੌਰ ਉੱਤੇ ਵਿਰਾਟ ਕੋਹਲੀ ਦੇ ਵਿਆਹ ਦੇ ਬਾਅਦ ਕੀਤਾ ਗਿਆ। ਅਜਿਹਾ ਇਸ ਲਈ ਕਿਉਂਕਿ ਵਿਰਾਟ ਦੀ ਕਪਤਾਨੀ ਵਿਚ ਭਾਰਤੀ ਟੀਮ ਦੇ ਜਿੱਤਣ ਦੀ ਸੰਭਾਵਨਾ ਵੱਧ ਗਈ ਹੈ। ਦਰਅਸਲ, ਹੁਣ ਤੱਕ ਜਿੰਨੇ ਵੀ ਕਪਤਾਨਾਂ ਨੇ ਭਾਰਤੀ ਟੀਮ ਨੂੰ ਵਿਸ਼ਵ ਕੱਪ ਜਿਤਾਇਆ ਹੈ, ਉਹ ਵਿਆਹ ਦੇ ਬਾਅਦ ਹੋਏ ਵਿਸ਼ਵ ਕੱਪ ਵਿਚ ਅਜਿਹਾ ਕਰ ਪਾਏ। ਕਪਿਲ ਦੇਵ ਨੇ 1980 ਵਿਚ ਰੋਮੀ ਭਾਟੀਆ ਨਾਲ ਵਿਆਹ ਕੀਤਾ ਸੀ ਅਤੇ 1983 ਵਿਚ ਹੋਏ ਅਗਲੇ ਵਿਸ਼ਵ ਕੱਪ ਵਿਚ ਭਾਰਤ ਚੈਂਪੀਅਨ ਰਹੇ। ਉਥੇ ਹੀ, 2011 ਵਿਚ ਭਾਰਤੀ ਟੀਮ- ਵਿਸ਼ਵ ਕੱਪ ਜਿੱਤਾਉਣ ਵਾਲੇ ਕਪਤਾਨ ਐਮ.ਐੱਸ. ਧੋਨੀ  ਨੇ 2010 ਵਿਚ ਸਾਕਸ਼ੀ ਨਾਲ ਵਿਆਹ ਕੀਤਾ ਸੀ। ਹੁਣ ਵਿਰਾਟ ਦੇ ਵਿਆਹ ਦੇ ਬਾਅਦ ਵੀ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਪਤਨੀ ਅਨੁਸ਼ਕਾ ਉਨ੍ਹਾਂ ਲਈ ਲੱਕੀ ਸਾਬਤ ਹੋਣਗੀ ਅਤੇ ਵਿਸ਼ਵ ਕੱਪ ਦੀ ਤਿਆਰੀ ਵਿਚ ਜੁਟੀ ਭਾਰਤੀ ਟੀਮ ਚੈਂਪੀਅਨ ਬਣ ਸਕਦੀ ਹੈ।