15 ਸਾਲ ਬਾਅਦ ਪਹਿਲਵਾਨ ਸਤੀਸ਼ ਨੂੰ ਮਿਲਿਆ ਇਨਸਾਫ

09/04/2017 8:31:02 AM

ਨਵੀਂ ਦਿੱਲੀ— ਡੋਪਿੰਗ ਦੇ ਸ਼ੱਕ ਵਿਚ ਇਕ ਗਲਤ-ਫਹਿਮੀ ਕਾਰਨ 2002 ਵਿਚ 14ਵੀਆਂ ਏਸ਼ੀਆਈ ਖੇਡਾਂ ਵਿਚ ਹਿੱਸਾ ਲੈਣ ਤੋਂ ਰੋਕ ਦਿੱਤੇ ਗਏ ਪਹਿਲਵਾਨ ਸਤੀਸ਼ ਕੁਮਾਰ ਨੂੰ ਆਖਿਰ ਇਨਸਾਫ ਮਿਲ ਗਿਆ ਹੈ ਤੇ ਦਿੱਲੀ ਦੀ ਇਕ ਅਦਾਲਤ ਨੇ 15 ਸਾਲ ਪੁਰਾਣੇ ਮਾਮਲੇ ਵਿਚ ਭਾਰਤੀ ਕੁਸ਼ਤੀ ਮਹਾਸੰਘ ਨੂੰ ਪਹਿਲਵਾਨ ਸਤੀਸ਼ ਨੂੰ 25 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ।
ਭਾਰਤੀ ਕੁਸ਼ਤੀ ਮਹਾਸੰਘ (ਡਬਲਯੂ. ਐੈੱਫ. ਆਈ.) ਨੇ ਪਹਿਲਵਾਨ ਸਤੀਸ਼ ਨੂੰ ਪਾਬੰਦੀਸ਼ੁਦਾ ਪਦਾਰਥ ਦੇ ਸੇਵਨ ਲਈ ਪਾਜ਼ੇਟਿਵ ਸਮਝ ਕੇ ਗਲਤੀ ਨਾਲ 2002 ਵਿਚ 14ਵੀਆਂ ਏਸ਼ੀਆਈ ਖੇਡਾਂ ਵਿਚ ਹਿੱਸਾ ਲੈਣ ਤੋਂ ਰੋਕ ਦਿੱਤਾ ਸੀ।