10 ਸਾਲਾਂ ਬਾਅਦ WWE ''ਚ ਵਾਪਸੀ ਕਰੇਗਾ ਇਹ ਧਾਕੜ ਰੈਸਲਰ

02/28/2018 11:42:41 AM

ਨਵੀਂ ਦਿੱਲੀ, (ਬਿਊਰੋ)— ਯੁਨਾਈਟਿਡ ਸਟੇਟ ਚੈਂਪੀਅਨ ਅਤੇ ਦੋ ਵਾਰ ਦਾ ਈ.ਸੀ.ਡਬਲਿਊ ਵਰਲਡ ਚੈਂਪੀਅਨ ਬਾਬੀ ਲੈਸ਼ਲੇ ਡਬਲਿਊ.ਡਬਲਿਊ.ਈ. 'ਚ ਵਾਪਸੀ ਕਰਨ ਜਾ ਰਿਹਾ ਹੈ। 8 ਅਪ੍ਰੈਲ ਨੂੰ ਹੋਣ ਵਾਲੀ ਰੈਸਲਮੇਨੀਆ 'ਚ ਰੈਸਲਿੰਗ ਪ੍ਰਸ਼ੰਸਕਾ ਨੂੰ ਉਸ ਦੀ ਝਲਕ ਦੇਖਣ ਨੂੰ ਮਿਲੇਗੀ। ਹਾਲਾਂਕਿ ਅਜੇ ਤਕ ਇਹ ਸਾਫ ਨਹੀਂ ਹੋਇਆ ਕਿ ਉਹ ਡਬਲਿਊੂ.ਡਬਲਿਊ.ਈ.'ਚ ਕਿਸ ਤਰ੍ਹਾਂ ਪ੍ਰਵੇਸ਼ ਕਰਨਗੇ। ਸੂਤਰਾਂ ਮੁਤਾਬਕ ਬਾਬੀ ਡਬਲਿਊ.ਡਬਲਿਊ.ਈ 'ਚ ਸਰਪ੍ਰਾਈਜ਼ ਪ੍ਰਵੇਸ਼ ਕਰ ਸਕਦੇ ਹਨ। ਬਾਬੀ ਡਬਲਿਊ.ਡਬਲਿਊ.ਈ ਤੋਂ ਸਿੱਧਾ ਟੀ.ਐਨ.ਏ./ਇੰਪੈਕਟ ਰੈਸਲਿੰਗ 'ਚ ਚਲੇ ਗਏ ਸੀ। ਉਥੇ ਉਹ ਚਾਰ ਵਾਰ ਵਿਸ਼ਵ ਟਾਈਟਲ ਵੀ ਜਿੱਤੇ। 


ਬਾਬੀ ਨੂੰ ਉਸ ਦੇ ਪ੍ਰਸ਼ੰਸਕ ਉਮਾਗਾ ਦੇ ਨਾਲ ਹੋਈ ਫਾਈਟ ਲਈ ਵੀ ਜਾਣਦੇ ਹਨ। ਇਸ ਮੈਚ 'ਚ ਬਾਬੀ ਨੂੰ ਮਿਲੇਨੀਅਰ ਡੋਨਾਲਡ ਟ੍ਰੰਪ ਸਹਿਯੋਗ ਕਰ ਰਹੇ ਸੀ, ਜਦਕਿ ਉਮਾਗਾ ਨੂੰ ਡਬਲਿਊ.ਡਬਲਿਊ.ਈ. ਦੇ ਸਾਬਕਾ ਰੈਸਲਰ ਵਿਸੇਂਟ ਮੈਕਮੈਨ ਸਹਿਯੋਗ ਕਰ ਰਹੇ ਸੀ। ਦਰਅਸਲ ਵਿਸੇਂਟ ਅਤੇ ਟ੍ਰੰਪ 'ਚ ਸ਼ਰਤ ਲਗੀ ਸੀ ਕਿ ਜੇਕਰ ਉਸਦਾ ਰੈਸਲਰ ਹਾਰੇਗਾ ਤਾਂ ਉਹ ਆਪਣੇ ਬਾਲ ਕਟਵਾਏਗਾ। ਮੈਚ ਬਾਬੀ ਲੈਸ਼ਲੇ ਨੇ ਜਿੱਤ ਲਿਆ ਸੀ। ਇਸ ਲਈ ਸ਼ਰਤ ਮੁਤਾਬਕ ਟ੍ਰੰਪ ਨੇ ਰਿੰਗ 'ਚ ਹੀ ਵਿਸੇਂਟ ਦੇ ਸਿਰ ਦੇ ਬਾਲ ਸ਼ੇਵਿੰਗ ਮਸ਼ੀਨ ਦੇ ਨਾਲ ਕੱਟ ਦਿੱਤੇ ਸੀ। 


ਇਸ 'ਚ ਟ੍ਰੰਪ ਦੀ ਮਦਦ ਡਬਲਿਊ.ਡਬਲਿਊ.ਈ. ਦੇ ਸਾਬਕਾ ਸਟਾਰ ਰੈਸਲਰ ਸਟੀਵ ਆਸਟਿਨ ਨੇ ਕੀਤੀ ਸੀ। 


2008 'ਚ ਸਰਜਰੀ ਦੇ ਕਾਰਨ ਬਾਬੀ ਡਬਲਿਊ.ਡਬਲਿਊ.ਈ. ਤੋਂ ਬਾਹਰ ਹੇ ਗਏ ਸੀ। ਜਦੋਂ ਉਹ ਫਿਟ ਹੋਏ ਤਾਂ ਟੀ.ਐਨ.ਏ. ਨੂੰ ਜੁਆਇਨ ਕਰ ਲਿਆ ਸੀ। ਦੱਸਿਆ ਜਾ ਰਿਹਾ ਹੈ ਕਿ ਬਾਬੀ ਦਾ ਟੀ.ਐਨ.ਏ ਨਾਲ ਕਾਂਟ੍ਰੈਕਟ ਖਤਮ ਹੋ ਗਿਆ ਹੈ। ਇਸ ਲਈ ਹੁਣ ਉਹ ਡਬਲਿਊ.ਡਬਲਿਊ.ਈ. 'ਚ ਵਾਪਸੀ ਕਰ ਰਹੇ ਹਨ।