AFG vs IRE: ਇਕ ਮੈਚ ਨਹੀਂ ਬਲਕਿ ਸੀਰੀਜ਼ ਖੇਡਣਗੀਆਂ ਇਹ ਟੀਮਾਂ

12/01/2018 2:32:50 PM

ਨਵੀਂ ਦਿੱਲੀ— ਆਈ.ਸੀ.ਸੀ. ਨਾਲ ਟੈਸਟ ਟੀਮ ਦਾ ਦਰਜਾ ਹਾਸਿਲ ਕਰਨ ਤੋਂ ਬਾਅਦ ਇਸੇ ਸਾਲ ਆਪਣੇ-ਆਪਣੇ ਪਹਿਲੇ ਟੈਸਟ ਮੈਚ ਖੇਡਣ ਵਾਲੀ ਅਫਗਾਨਿਸਤਾਨ ਅਤੇ ਆਇਰਲੈਂਡ ਦੀਆਂ ਟੀਮਾਂ ਅਗਲੇ ਸਾਲ ਆਪਣਾ ਦੂਜਾ ਟੈਸਟ ਤਾਂ ਖੇਡੇਗੀ ਹੀ ਨਾਲ ਹੀ ਇਹ ਇਕ ਪੂਰੀ ਸੀਰੀਜ਼ ਹੋਵੇਗੀ ਜਿਵੇ ਬਾਕੀ ਟੈਸਟ ਖੇਡਣ ਵਾਲੀਆਂ ਟੀਮਾਂ ਵਿਚਕਾਰ ਹੁੰਦੀ ਹੈ। ਯਾਨੀ ਟੈਸਟ ਮੈਚ ਦੇ ਨਾਲ-ਨਾਲ ਵਨ ਡੇ ਅਤੇ ਟੀ-20 ਸੀਰੀਜ਼ ਵੀ ਖੇਡੀ ਜਾਵੇਗੀ।ਅਗਲੇ ਸਾਲ ਫਰਵਰੀ ਮਾਰਚ 'ਚ ਆਇਰਲੈਂਡ ਦੀ ਟੀਮ ਅਫਗਾਨਿਸਤਾਨ ਖਿਲਾਫ ਸੀਰੀਜ਼ ਖੇਡਣ ਲਈ ਭਾਰਤੀ ਦੌਰੇ 'ਤੇ ਆਵੇਗੀ ਜਿਸ 'ਚ ਇਕ ਟੈਸਟ ਮੈਚ ਤੋਂ ਇਲਾਵਾ ਪੰਤ ਵਨ ਡੇ ਅਤੇ ਤਿੰਨ ਟੀ-20 ਮੁਕਾਬਲੇ ਵੀ ਖੇਡੇ ਜਾਣਗੇ।

ਸਾਰੇ ਮੈਚ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ 'ਚ ਖੇਡੇ ਜਾਣਗੇ। ਆਇਰਲੈਂਡ ਨੇ ਵੀ ਅਫਗਾਨਿਸਤਾਨ ਦੀ ਤਰ੍ਹਾਂ ਇਸੇ ਸਾਲ ਆਪਣਾ ਟੈਸਟ ਡੈਬਿਊ ਕੀਤਾ ਹੈ, ਅਫਗਾਨਿਸਤਾਨ ਦੀ ਟੀਮ ਜਿੱਥੇ ਭਾਰਤ ਖਿਲਾਫ ਕੋਈ ਟਕਰ ਦੇਣ 'ਚ ਨਾਕਾਮ ਰਹੀ ਸੀ। ਉਥੇ ਆਇਰਲੈਂਡ ਨੇ ਪਾਕਿਸਤਾਨ ਨੂੰ ਆਪਣਾ ਘਰੇਲੂ ਦਰਸ਼ਕਾਂ ਦੇ ਸਾਹਮਣੇ ਕੜੀ ਟੱਕਰ ਦਿੱਤੀ ਸੀ। ਅਫਗਾਨਿਸਤਾਨ ਅਤੇ ਆਇਰਲੈਂਡ ਵਿਚਕਾਰ ਟੈਸਟ ਮੈਚ 17 ਮਾਰਚ, 2019 ਨੂੰ ਸ਼ੁਰੂ ਹੋਵੇਗਾ। ਸੰਯੋਗ ਨਾਲ 17 ਮਾਰਚ ਉਹੀ ਤਾਰੀਖ ਹੈ ਜਦੋਂ ਸਾਲ 2007 'ਚ ਆਇਰਲੈਂਡ ਨੇ ਵਰਲਡ ਕੱਪ ਮੁਕਾਬਲੇ 'ਚ ਪਾਕਿਸਤਾਨ ਨੂੰ ਮਾਤ ਦੇ ਕੇ ਇੰਟਰਨੈਸ਼ਨਲ ਕ੍ਰਿਕਟ 'ਚ ਆਪਣੀ ਮੌਜੂਦਗੀ ਦਰਜ ਕਰਾਈ ਸੀ।

suman saroa

This news is Content Editor suman saroa