ਬੰਗਲਾਦੇਸ਼ ਖਿਲਾਫ ਉਤਰਦੇ ਹੀ ਰਾਸ਼ਿਦ ਖਾਨ ਦੇ ਨਾਂ ਦਰਜ ਹੋਵੇਗਾ ਇਹ ਵੱਡਾ ਰਿਕਾਰਡ

09/04/2019 4:42:19 PM

ਸਪੋਰਟਸ ਡੈਸਕ— ਖ਼ੁਰਾਂਟ ਸਪਿਨਰ ਰਾਸ਼ਿਦ ਖਾਨ ਬੰਗਲਾਦੇਸ਼ ਖਿਲਾਫ ਵੀਰਵਾਰ ਤੋਂ ਸ਼ੁਰੂ ਹੋ ਰਹੇ ਤੀਜੇ ਕ੍ਰਿਕਟ ਟੈਸਟ 'ਚ ਅਫਗਾਨਿਸਤਾਨ ਦੀ ਕਪਤਾਨੀ ਕਰਣਗੇ। ਇਸ ਮੈਚ 'ਚ ਉਤਰਦੇ ਹੀ ਰਾਸ਼ਿਦ ਟੈਸਟ ਕ੍ਰਿਕਟ 'ਚ ਟੈਸਟ ਕਪਤਾਨੀ ਕਰਨ ਵਾਲੇ ਸਭ ਤੋਂ ਨੌਜਵਾਨ ਖਿਡਾਰੀ ਵੀ ਬਣ ਜਾਣਗੇ ਅਤੇ ਇਸ ਦੇ ਨਾਲ ਹੀ 15 ਸਾਲ ਪੁਰਾਣਾ ਜਿੰਬਾਬਵੇ ਦੇ ਤਤੇਂਡਾ ਤਾਇਬੂ ਦਾ ਸਭ ਤੋਂ ਨੌਜਵਾਨ ਟੈਸਟ ਕਪਤਾਨ ਦਾ ਰਿਕਾਰਡ ਵੀ ਟੁੱਟ ਜਾਵੇਗਾ। ਅਫਗਾਨਿਸਤਾਨ ਨੂੰ ਟੈਸਟ ਦਰਜਾ 2017 'ਚ ਮਿਲਿਆ ਅਤੇ ਉਸ ਨੇ ਜੂਨ 2018 'ਚ ਭਾਰਤ ਖਿਲਾਫ ਪਹਿਲਾ ਟੈਸਟ ਖੇਡਿਆ। ਇਸ ਤੋਂ ਬਾਅਦ ਦੂਜੇ ਟੈਸਟ 'ਚ ਹਾਲਾਂਕਿ ਉਸ ਨੇ ਆਇਰਲੈਂਡ ਨੂੰ ਸੱਤ ਵਿਕਟਾਂ ਨਾਲ ਹਰਾਇਆ। ਵਰਲਡ ਕੱਪ ਤੋਂ ਬਾਅਦ ਲੈੱਗ ਸਪਿਨਰ ਰਾਸ਼ਿਦ ਨੂੰ ਤਿੰਨਾਂ ਫਾਰਮੈਟ 'ਚ ਕਪਤਾਨ ਬਣਾਇਆ ਗਿਆ।
ਆਈ. ਪੀ. ਐੱਲ ਸਟਾਰ ਰਾਸ਼ਿਦ ਜਦ ਇਸ ਮੈਚ ਲਈ ਉਤਰਾਂਗੇ ਤਾਂ ਸਭ ਤੋਂ ਨੌਜਵਾਨ ਟੈਸਟ ਕਪਤਾਨ ਬਣ ਜਾਣਗੇ ਜਿਨ੍ਹਾਂ ਦੀ ਉਮਰ 20 ਸਾਲ 350 ਦਿਨ ਹੈ। ਜ਼ਿੰਬਾਬਵੇ ਦੇ ਤਤੇਂਡਾ ਤਾਇਬੂ ਨੇ ਸ਼੍ਰੀਲੰਕਾ  ਖਿਲਾਫ ਹਰਾਰੇ 'ਚ 2004 'ਚ ਜਦ ਟੈਸਟ ਕਪਤਾਨੀ ਸਾਂਭੀ ਸੀ ਤੱਦ ਉਹ ਰਾਸ਼ਿਦ ਤੋਂ ਅੱਠ ਦਿਨ ਵੱਡੇ ਸਨ। ਰਾਸ਼ਿਦ ਨੇ ਕਿਹਾ, 'ਮੈਂ ਕਾਫ਼ੀ ਰੋਮਾਂਚਿਤ ਹਾਂ। ਇਹ ਨਵੀਂ ਭੂਮਿਕਾ ਹੈ ਅਤੇ ਮੈਂ ਸਕਾਰਾਤਮਕ ਰਹਿ ਕੇ ਖੇਡ ਦਾ ਪੂਰਾ ਮਜ਼ਾ ਲੈਣ ਦੀ ਕੋਸ਼ਿਸ਼ ਕਰਾਂਗਾ। ਹਾਲ ਹੀ ਦੇ ਮਹੀਨਿਆਂ 'ਚ ਅਫਗਾਨਿਸਤਾਨ ਟੀਮ ਕਾਫ਼ੀ ਉਤਾਰ ਚੜਾਅ ਤੋਂ ਗੁਜ਼ਰੀ ਹੈ।
ਅਫਗਾਨਿਸਤਾਨ ਕ੍ਰਿਕਟ ਬੋਰਡ ਨੇ ਅਪ੍ਰੈਲ 2019 'ਚ ਰਹਿਮਤ ਸ਼ਾਹ ਨੂੰ ਟੈਸਟ ਕਪਤਾਨ ਬਣਾਇਆ। ਵਰਲਡ ਕੱਪ ਤੋਂ ਬਾਅਦ ਹਾਲਾਂਕਿ ਰਾਸ਼ਿਦ ਨੂੰ ਕਮਾਨ ਸੌਂਪਣ ਦੇ ਕਈ ਮਾਇਨੇ ਹਨ ਕਿ ਇਕ ਵੀ ਮੈਚ ਖੇਡੇ ਬਿਨਾਂ ਸ਼ਾਹ ਨੂੰ ਹੱਟਾ ਦਿੱਤਾ ਗਿਆ। ਬੰਗਲਾਦੇਸ਼ੀ ਟੀਮ ਸਪਿਨ ਹਮਲੇ ਨੂੰ ਉਤਾਰੇਗੀ ਪਰ ਅਫਗਾਨਿਸਤਾਨ ਦੇ ਕੋਚ ਐਂਡੀ ਮੋਲਸ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਬਿਨਾਂ ਕਿਸੇ ਦਬਾਅ ਦੇ ਖੇਡੇਗੀ। ਉਨ੍ਹਾਂ ਨੇ ਕਿਹਾ, 'ਬੰਗਲਾਦੇਸ਼ੀ ਟੀਮ ਦਾ ਅਸੀਂ ਕਾਫ਼ੀ ਸਨਮਾਨ ਕਰਦੇ ਹਾਂ। ਉਹ ਸਾਡੇ ਤੋਂ ਬਿਹਤਰ ਹੈ ਪਰ ਅਸੀਂ ਉਨ੍ਹਾਂ ਨੂੰ ਡਰਦੇ ਨਹੀਂ ਹਾਂ।